LATEST : ਜਲੰਧਰ ਤੋਂ 3 ਪੁਲਿਸ ਕਰਮਚਾਰੀ ਨਸ਼ਾ ਖਰੀਦਣ ਲਈ ਕਪੂਰਥਲਾ ਦੇ ਇਕ ਪਿੰਡ ‘ਚ ਪਹੁੰਚੇ, ਗ੍ਰਿਫ਼ਤਾਰ April 30, 2020April 30, 2020 Adesh Parminder Singh SANDEEP VIRDI(BUREAU)CANADIAN DOABA TIMESJALANDHARਸਰਕਾਰ ਦੇ ਆਦੇਸ਼ਾਂ ‘ਤੇ ਪੁਲਿਸ ਕਰਮਚਾਰੀ ਲੋਕਾਂ ਨੂੰ ਕਰਫਿਊ ਦੇ ਦੌਰਾਨ ਆਪਣੇ ਘਰਾਂ ‘ਚ ਰਹਿਣ ਲਈ ਅਪੀਲ ਕਰ ਰਹੇ ਹਨ ਅਤੇ ਪੁਲਿਸ ਕਰਮਚਾਰੀ ਆਪਣੀ ਡਿਊਟੀ ਲੋਕਾਂ ਦੀ ਸੁਰੱਖਿਆ ਲਈ ਨਿਭਾਉਂਦੇ ਹੋਏ ਆਪਣੇ ਘਰਾਂ ਤੋਂ ਬਾਹਰ ਹਨ, ਉਥੇ ਪੁਲਿਸ ਪ੍ਰਸ਼ਾਸਨ ‘ਚ ਅਜਿਹੀਆਂ ਕਾਲੀਆਂ ਭੇਡਾਂ ਵੀ ਹਨ ਜਿਸ ਕਾਰਨ ਪੁਲਿਸ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।ਅਜਿਹਾ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਰਫਿਊ ਅਤੇ ਲਾੱਕਡਾਊਨ ਦਾ ਉਲੰਘਣਾ ਕਰਕੇ ਜਲੰਧਰ ਤੋਂ 3 ਪੁਲਿਸ ਕਰਮਚਾਰੀ ਨਸ਼ਾ ਖਰੀਦਣ ਲਈ ਕਪੂਰਥਲਾ ਦੇ ਇਕ ਪਿੰਡ ‘ਚ ਪਹੁੰਚੇ। ਜਲੰਧਰ ਕਮਿਸ਼ਨਰ ਦਫਤਰ ਅਤੇ ਪੀਏਪੀ ‘ਚ ਤਾਇਨਾਤ ਤਿੰਨੋਂ ਪੁਲਿਸ ਮੁਲਾਜ਼ਮਾਂ ਨੂੰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਅਤੇ ਕਰਫਿਊ ਦੀ ਉਲੰਘਣਾ ਕਰਨ ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਇਹ ਕਾਰਵਾਈ ਇਕ ਵਾਇਰਲ ਵੀਡਿਓ ਦੇ ਆਧਾਰ ‘ਤੇ ਕੀਤੀ ਹੈ। ਜਲੰਧਰ ਕਮਿਸ਼ਨਰ ਦਫਤਰ ‘ਚ ਤਾਇਨਾਤ ਕਾਂਸਟੇਬਲ ਜਰਮਨਜੀਤ ਸਿੰਘ, ਪੀਏਪੀ ਜਲੰਧਰ ‘ਚ ਤਾਇਨਾਤ ਕਾਂਸਟੇਬਲ ਦਿਆਲ ਸਿੰਘ ਵਾਸੀ ਤਰਨਤਾਰਨ ਅਤੇ ਕਾਂਸਟੇਬਲ ਜਗਤਾਰ ਸਿੰਘ ਵਾਸੀ ਮੁਹੱਲਾ ਅਜੀਤ ਨਗਰ ਕਪੂਰਥਲਾ ਪਿੰਡ ਲੱਖਣ ਕਲਾਂ ਦੇ ਕੱਚੇ ਰਸਤੇ ਕਰੀਬ 12 ਵਜੇ ਵਰਦੀ ‘ਚ ਹੀ ਨਸ਼ਾ ਖਰੀਦਣ ਲਈ ਪਹੁੰਚੇ ਸਨ ਅਤੇ ਤਿੰਨੋਂ ਹੀ ਕਰਮਚਾਰੀ ਨਸ਼ਾ ਕਰਨ ਦੇ ਆਦੀ ਹਨ।ਜਦੋਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਨ੍ਹਾਂ ਇਨ੍ਹਾਂ ਤਿੰਨੋਂ ਪੁਲਿਸ ਕਰਮਚਾਰੀਆਂ ਘੇਰ ਲਿਆ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਇਕ ਸਰਿੰਜ ਬਰਾਮਦ ਹੋਈ ਅਤੇ ਇਹ ਤਿੰਨੋਂ ਕਰਮਚਾਰੀ ਆਪਣੀ ਨੌਕਰੀ ਦਾ ਵਾਸਤਾ ਦੇ ਕੇ ਮਿੰਨਤ ਤਰਲੇ ਕਰਨ ਲੱਗੇ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਪਰ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਇਸ ਘਟਨਾਕ੍ਰਮ ਦਾ ਵੀਡੀਓ ਬਣਾ ਲਏ ਜਾਣ ਤੋਂ ਬਾਅਦ ਨੂੰ ਇਸ ਦਾ ਵੀਡਿਓ ਵਾਇਰਲ ਕਰ ਦਿੱਤਾ ਗਿਆ ਜਦੋਂ ਥਾਣਾ ਸਦਰ ਦੀ ਪੁਲਿਸ ਵੱਲੋਂ ਇਸ ਵੀਡਿਓ ਦੇ ਆਧਾਰ ‘ਤੇ ਤਿੰਨਾਂ ਪੁਲਿਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਕਿਹਾ ਕਿ ਉਹ ਨਸ਼ਾ ਖਰੀਦਣ ਲਈ ਉਕਤ ਪਿੰਡ ‘ਚ ਗਏ ਸਨ।ਥਾਣਾ ਸਦਰ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੇ ਹੋਏ ਇਨ੍ਹਾਂ ਦਾ ਸਿਵਲ ਹਸਪਤਾਲ ਮੈਡੀਕਲ ਕਰਵਾਇਆ ਗਿਆ ਤਾਂ ਤਿੰਨੇ ਹੀ ਨਸ਼ਾ ਕਰਨ ਦੇ ਆਦੀ ਪਾਏ ਗਏ ਅਤੇ ਇਨ੍ਹਾਂ ਕੋਲ ਨਾ ਤਾ ਕੋਈ ਪਾਸ ਸੀ ਅਤੇ ਨਾ ਹੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਇਹ ਏਰੀਆ ਸੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...