LATEST ਜਲੰਧਰ : ਮਾਂ ਆਪਣੇ ਦੋ ਬੱਚਿਆਂ ਸਮੇਤ ਟ੍ਰੇਨ ਹੇਠ ਆਈ, ਤਿੰਨਾਂ ਦੀ ਦਰਦਨਾਕ ਮੌਤ

ਫਗਵਾੜਾਫਗਵਾੜਾ-ਗੁਰਾਇਆਂ ਰੇਲਵੇ ਲਾਇਨਾਂ ਵਿਚਕਾਰ ਇਕ ਔਰਤ ਵੱਲੋਂ ਆਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਸ਼ੱਕੀ ਹਾਲਾਤ ’ਚ ਟਰੇਨ ਹੇਠਾਂ ਆਉਣ ਦੀ ਖ਼ਬਰ  ਹੈ। 

ਚੌਕੀ ਇੰਚਾਰਜ ਜੀਆਰਪੀ ਗੁਰਭੇਜ ਸਿੰਘ ਅਨੁਸਾਰ  ਸੂਚਨਾ ਤੋਂ ਬਾਅਦ ਜਦੋਂ ਉਹ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਇਕ ਔਰਤ, ਇਕ ਲੜਕਾ ਤੇ ਇਕ ਲੜਕੀ ਟਰੇਨ ਹੇਠਾਂ ਆਉਣ ਕਾਰਣ ਬੁਰੀ ਤਰ੍ਹਾਂ ਕੁਚਲੇ ਗਏ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਆਧਾਰ ਕਾਰਡ ਮਿਲਣ ‘ਤੇ ਔਰਤ ਦੀ ਪਛਾਣ ਪ੍ਰਵੀਨ ਕੁਮਾਰੀ 38 ਸਾਲ, ਲੜਕੀ ਦੀ ਪਛਾਣ ਸਮਨਦੀਪ ਕੌਰ 10 ਸਾਲ, ਲੜਕਾ ਨਵਨੀਤ ਕੁਮਾਰ 5 ਸਾਲ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਜਲੰਧਰ ਵਜੋਂ ਹੋਈ।

ਉਨ੍ਹਾਂ ਵੱਲੋਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਰੇਲਵੇ ਟਰੈਕ ਤੋਂ ਚੁਕਵਾ ਕੇ ਅਗਲੀ ਕਾਰਵਾਈ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। 

Related posts

Leave a Reply