LATEST :: ਜ਼ਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਲਈ ਸਹਾਇਕ ਸਿੱਧ ਹੋ ਰਿਹਾ 1905 ਹੈਲਪ ਲਾਈਨ ਨੰਬਰ : ਡਿਪਟੀ ਕਮਿਸ਼ਨਰ April 20, 2020April 20, 2020 Adesh Parminder Singh ਜ਼ਰੂਰੀ ਵਸਤਾਂ ਦੀ ਸਪਲਾਈ ਲਈ ਲੋਕਾਂ ਲਈ ਸਹਾਇਕ ਸਿੱਧ ਹੋ ਰਿਹਾ 1905 ਹੈਲਪ ਲਾਈਨ ਨੰਬਰ : ਡਿਪਟੀ ਕਮਿਸ਼ਨਰ-ਕਿਹਾ, ਕਰਫਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਜਾਰੀ ਕੀਤੇ ਹੈਲਪ ਲਾਈਨ ਨੰਬਰ-ਕਾਨੂੰਨ ਦੀ ਵਿਵਸਥਾ ਲਈ 112, ਮੈਡੀਕਲ ਐਮਰਜੈਂਸੀ ਲਈ 104, ਐਂਬੂਲੈਂਸ ਲਈ 108 ਅਤੇ ਟੈਲੀ ਡਾਕਟਰ ਜਾਂ ਸਲਾਹ ਲਈ ਹੈਲਪ ਲਾਈਨ ਨੰਬਰ 1800-180-4104 ‘ਤੇ ਕੀਤਾ ਜਾ ਸਕਦੈ ਸੰਪਰਕਹੁਸ਼ਿਆਰਪੁਰ, 20 ਅਪ੍ਰੈਲ ( ADESH, DHATT ) : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹੈਲਪਲਾਈਨ ਨੰਬਰ 1905 ਜਾਰੀ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਜ਼ਿਲ•ਾ ਵਾਸੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਉਨ•ਾਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਸੇਵਾ ਵਿੱਚ ਰਹੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਕਰਫਿਊ ਪਾਸ ਸਬੰਧੀ ਸੂਚਨਾ, ਰੋਜ਼ਾਨਾਂ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਨਾਗਰਿਕਾਂ ਨੂੰ ਜ਼ਿਲ•ਾ ਪ੍ਰਸ਼ਾਸਨ ਦੀ ਮਦਦ ਨਾਲ ਤੁਰੰਤ ਐਮਰਜੈਂਸੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ•ਾਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਦਾ ਮੰਤਵ ਕਰਫਿਊ ਦੌਰਾਨ ਹਰੇਕ ਪਰਿਵਾਰ ਨੂੰ ਮੁੱਢਲੀ ਜ਼ਰੂਰੀ ਵਸਤਾਂ ਦੀ ਸਪਲਾਈ ਕਰਵਾਉਣਾ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਕਾਲ ਸੈਂਟਰ ਸੀ.ਆਰ.ਐਮ. (ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ) ਤਹਿਤ ਨਾਗਰਿਕਾਂ ਦੀ ਪੁੱਛਗਿੱਛ ਅਤੇ ਬੇਨਤੀਆਂ ਨੂੰ ਪਹਿਲ ਦੇ ਅਧਾਰ ‘ਤੇ ਸਬੰਧਤ ਨੋਡਲ ਅਫ਼ਸਰ ਨੂੰ ਭੇਜਦਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸ਼ਿਕਾਇਤਾਂ ਜਾਂ ਬੇਨਤੀਆਂ ਵਿੱਚ ਰਾਸ਼ਨ, ਫਲ-ਸਬਜ਼ੀਆਂ, ਦੁੱਧ ਉਤਪਾਦ, ਦਵਾਈਆਂ, ਮੈਡੀਕਲ ਸਹਾਇਤਾ, ਲੇਬਰ ਨਾਲ ਸਬੰਧਤ ਅਤੇ ਹੋਰ ਵੀ ਕਿਸੇ ਤਰ•ਾਂ ਦੀ ਸਮੱਸਿਆਵਾਂ ਸ਼ਾਮਿਲ ਹਨ, ਜਿਨ•ਾਂ ਸਬੰਧੀ ਹੈਲਪਲਾਈਨ ਨੰਬਰ 1905 ‘ਤੇ ਕਾਲ ਕੀਤੀ ਜਾ ਸਕਦੀ ਹੈ। ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਕਰਾਉਣ ਲਈ ਕੁਝ ਜ਼ਰੂਰੀ ਸੂਚਨਾ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਉਨ•ਾਂ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਿਕਾਇਤ ਜਾਂ ਪੁੱਛ ਪੜਤਾਲ ਕਰਨ ਵਾਲੇ ਦਾ ਨਾਮ, ਉਸ ਉਪਰੰਤ ਪੂਰਾ ਪਤਾ, ਮੋਬਾਇਲ ਨੰਬਰ, ਕਿਸ ਵਸਤੂ ਲਈ ਫੋਨ ਕੀਤਾ ਹੈ, ਸਬੰਧੀ ਜਾਣਕਾਰੀ ਦਰਜ ਕਰਾਉਣੀ ਪੈਂਦੀ ਹੈ। ਉਨ•ਾਂ ਦੱਸਿਆ ਕਿ ਹੈਲਪ ਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਹੋਣ ਉਪਰੰਤ ਸਬੰਧਤ ਜ਼ਿਲ•ਾ ਨੋਡਲ ਅਫ਼ਸਰ ਕੋਲ ਇਹ ਰਿਕਵੈਸਟ ਤੁਰੰਤ ਪਹੁੰਚ ਜਾਂਦੀ ਹੈ ਅਤੇ ਨਿਸ਼ਚਿਤ ਸਮੇਂ ਅੰਦਰ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਨਾਗਰਿਕ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੁੰਦੀ ਹੈ, ਉਸ ਦੇ ਮੋਬਾਇਲ ‘ਤੇ ਵੀ ਐਸ.ਐਮ.ਐਸ ਚਲਾ ਜਾਂਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਹੋਰ ਵੀ ਮੁਫ਼ਤ ਹੈਲਪਲਾਈਨ ਨੰਬਰ ਸਥਾਪਿਤ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਕਾਨੂੰਨ ਤੇ ਵਿਵਸਥਾ, ਕਰਫਿਊ, ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਬਾਰੇ ਜਾਣਕਾਰੀ ਲਈ ਆਪਣੀ ਕੋਈ ਹੋਰ ਤਕਲੀਫ਼ ਬਾਰੇ ਦੱਸਣ ਲਈ 112 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ ਐਮਰਜੈਂਸੀ ਸਬੰਧੀ 104 ਨੰਬਰ ‘ਤੇ, ਐਂਬੂਲੈਂਸ ਲਈ 108 ਅਤੇ ਟੈਲੀ ਡਾਕਟਰ ਜਾਂ ਸਲਾਹ ਹੈਲਪਲਾਈਨ ਸਬੰਧੀ 1800-180-4104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਨੰਬਰਾਂ ‘ਤੇ ਕੋਈ ਵੀ ਗਲਤ ਸ਼ਿਕਾਇਤ ਦਰਜ ਨਾ ਕਰਵਾਈ ਜਾਵੇ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। — Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...