LATEST.. ਜਾਣੋ ਅੱਜ ਗੜ੍ਹਦੀਵਾਲਾ ‘ਚ ਅਤੇ ਗੜ੍ਹਦੀਵਾਲਾ ਦੇ ਵੱਖ ਵੱਖ ਪਿੰਡਾਂ ਦੇ ਕਿੰਨੇ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ


ਗੜ੍ਹਦੀਵਾਲਾ 13 ਮਈ (ਚੌਧਰੀ) : ਜਿਲਾ ਹੁਸ਼ਿਆਰਪੁਰ ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਵਿਭਾਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਅੱਜ ਗੜ੍ਹਦੀਵਾਲਾ’ ਚ 3 ਅਤੇ ਗੜ੍ਹਦੀਵਾਲਾ ਦੇ ਵੱਖ-ਵੱਖ ਪਿੰਡਾਂ ਦੇ 14 ਲੋਕਾਂ ਦੀ ਰਿਪੋਰਟ ਆਈ ਪਾਜੇਟਿਵ ਆਈ ਹੈ। ਅੱਜ ਗੜ੍ਹਦੀਵਾਲਾ ਵਿਖੇ ਮੈਡੀਕਲ ਅਫਸਰ ਗੜ੍ਹਦੀਵਾਲਾ ਡਾ ਗੁਰਜੀਤ ਸਿੰਘ ਦੀ ਅਗਵਾਈ ਹੇਠ 48 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ਵਿੱਚ ਆਰ ਟੀ ਪੀ ਸੀ ਆਰ 24 ਲੋਕਾਂ ਦੇ ਸੈਂਪਲ ਅਤੇ ਆਰ ਏ ਟੀ ਵੀ 24 ਲੋਕਾਂ ਦੀ ਸੈਂਪਲ ਲਏ ਜਿਨਾਂ ਵਿੱਚੋਂ ਇਕ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਮੌਕੇ ਮੈਡੀਕਲ ਅਫਸਰ ਡਾ ਗੁਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਹੀ ਜਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਿਆ ਜਾਵੇ। ਜੇਕਰ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਣ ਦੀ ਜਰੂਰਤ ਪੈਂਦੀ ਹੈ ਤਾਂ ਮਾਸਕ ਜਰੂਰ ਪਹਿਨਿਆ ਜਾਵੇ ਅਤੇ ਆਪਸੀ ਦੂਰੀ ਨੂੰ ਵੀ ਬਣਾਇਆ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਬੰਧੀ ਕੋਵਿਡ-19 ਵੈਕਸੀਨੇਸ਼ਨ ਜਰੂਰ ਕਰਵਾਈ ਜਾਵੇ ਤਾਂਕਿ ਇਸ ਮਹਾਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਸਰਤਾਜ ਸਿੰਘ,ਜਗਦੀਪ ਸਿੰਘ, ਅਸ਼ਵਨੀ ਕੁਮਾਰ, ਮਨਜਿੰਦਰ ਸਿੰਘ ਸਮੇਤ ਵਿਭਾਗ ਦੇ ਹੋਰ ਕਰਮਚਾਰੀ ਹਾਜਰ ਸਨ। 

Related posts

Leave a Reply