latest : ਜੇਲ ਵਿੱਚ ਬੰਦ 192 ਕੈਦੀ ਅਤੇ ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ- ਜੀਵਨ ਠਾਕੁਰ  ਜੇਲ ਸੁਪਰੀਡੇਂਟ

ਸਬ ਜੇਲ ਪਠਾਨਕੋਟ ਵਿੱਚ ਜਾਗਰੁਕਤਾ ਕੈਂਪ ਲਗਾ ਕੇ ਜੇਲ ਗਾਰਦ ਅਤੇ ਕੈਦੀਆਂ ਦੀ ਕੀਤੀ ਮੈਡੀਕਲ ਜਾਂਚ
ਕਰੋਨਾ ਵਾਈਰਸ ਤੋਂ ਬਚਾਅ ਲਈ ਦਿੱਤੀਆਂ ਹਦਾਇਤਾਂ
ਪਠਾਨਕੋਟ, 2 ਅਪ੍ਰੈਲ(RAJINDER RAJAN BUREAU CHIEF)    ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਨੂੰ ਸਾਰਿਆ ਨੂੰ ਆਪਣੇ ਆਸ ਪਾਸ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਜਿਹੀ ਸਥਿਤੀ ਪੈਦਾ ਨਾ ਹੋਵੇ ਕਿ ਸਾਨੂੰ ਗੰਭੀਰ ਨਤੀਜੇ ਭੁਗਤਨੇ ਪੈਣ , ਕਰੋਨਾਂ ਵਾਈਰਸ ਤੋਂ ਬਚਾਅ ਲਈ ਸਬ ਜੇਲ ਪਠਾਨਕੋਟ  ਵਿਖੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਜਿਸ ਅਧੀਨ ਅੱਜ ਇੱਕ ਮੈਡੀਕਲ ਅਤੇ ਜਾਗਰੁਕਤਾ ਕੈਂਪ ਲਗਾ ਕੇ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਦਾ ਮੈਡੀਕਲ ਵੀ ਕਰਵਾਇਆ ਗਿਆ। ਇਹ ਜਾਣਕਾਰੀ ਸ੍ਰੀ ਜੀਵਨ ਠਾਕੁਰ  ਜੇਲ ਸੁਪਰੀਡੇਂਟ ਸਬ ਜੇਲ ਪਠਾਨਕੋਟ ਨੇ ਦਿੱਤੀ।

 


ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਦੇ ਆਦੇਸਾਂ ਅਨੁਸਾਰ ਅੱਜ ਆਈ.ਆਰ.ਬੀ. ਵੱਲੋਂ ਸਪੈਸਲ ਕੈਂਪ ਜੇਲ ਅੰਦਰ ਲਗਾਇਆ ਗਿਆ ਅਤੇ ਜੇਲ ਵਿੱਚ ਬੰਦ 192 ਕੈਦੀ ਅਤੇ ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਕੈਂਪ ਦੋਰਾਨ ਜੇਲ ਗਾਰਦ ਅਤੇ ਅਧਿਕਾਰੀਆਂ ਦਾ ਵੀ ਚੈਕਅੱਪ ਕਰਵਾਇਆ ਗਿਆ ਹੈ

। ਉਨ•ਾਂ ਦੱਸਿਆ ਕਿ ਕਿਸੇ ਵੀ ਕੈਦੀ ਜਾ ਹਵਾਲਾਤੀ ਵਿੱਚ ਕਰੋਨਾਂ ਬੀਮਾਰੀ ਦੇ ਕਿਸੇ ਵੀ ਤਰ•ਾਂ ਦੇ ਲੱਛਣ ਨਹੀਂ ਪਾਏ ਗਏ ਹਨ । ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰਿਆ ਨੂੰ ਸਾਫ ਸਫਾਈ ਰੱਖਣ ਦੇ ਲਈ ਪ੍ਰੇਰਿਕ ਵੀ ਕੀਤਾ ਗਿਆ।

Related posts

Leave a Reply