LATEST.. ਡਾਕਟਰ ਸਮੇਸ਼ ਸਿੰਘ ਨੇ ਬਤੌਰ ਸੀਨੀਅਰ ਵੈਟਨਰੀ ਅਫਸਰ ਵਜੋਂ ਅਹੁਦਾ ਸੰਭਾਲਿਆ

 
ਪਠਾਨਕੋਟ, 7 ਜੂਨ ( ਰਾਜਿੰਦਰ ਸਿੰਘ ਰਾਜਨ)  ਮੰਤਰੀ ਪਸ਼ੂ ਪਾਲਣ‌ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਡਾ: ਸਮੇਸ਼ ਸਿੰਘ‌ ਵੈਟਨਰੀ ਅਫਸਰ ਧਾਰ ਖੁਰਦ ਨੇ ਵਿਭਾਗ ਦੇ ਵਧੀਕ ਸਕੱਤਰ ਪਸ਼ੂ ਪਾਲਣ ਵਿਭਾਗ ਵਿਜੇ ਕੁਮਾਰ ਜੰਜੂਆ ਆਈ ਏ ਐਸ  ਦੇ ਹੁਕਮਾਂ ਅਨੁਸਾ਼ਰ ਅੱਜ ਪਸੂ ਹਸਪਤਾਲ ਪਠਾਨਕੋਟ ਵਿਖੇ ਬਤੌਰ ਸੀਨੀਅਰ ਵੈਟਨਰੀ ਪਠਾਨਕੋਟ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਡਾ: ਰਮੇਸ਼ ਕੋਹਲੀ ਅਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ,ਜਿਲਾ ਪ੍ਰਧਾਨ ਮਨਮਹੇਸ ਸਰਮਾ, ਸੰਦੀਪ ਮਹਾਜ਼ਨ, ਸੁਰੇਸ ਕੁਮਾਰ, ਅਮਰੀਸ ਕਮਲ, ਵਿਨੇ ਸੈਣੀ ਨੇ ਡਾਕਟਰ ਸਮੇਸ਼ ਸਿੰਘ ਨੂੰ ਗੁਲਦਸਤੇ ਭੇਟ ਕਰਕੇ ਉਹਨਾਂ ਨੂੰ ਸੀਨੀਅਰ ਵੈਟਨਰੀ ਅਫਸ਼ਰ ਪਠਾਨਕੋਟ ਦੀ ਕੁਰਸੀ ਤੇ ਬਿਠਾਇਆ। ਇਸ ਮੌਕੇ ਪ੍ਰਧਾਨ ਤੇ ਡਾਕਟਰ ਸਮੇਸ਼ ਸਿੰਘ ਨੇ ਕਿਹਾ ਕਿ ਵਿਭਾਗ ਵੱਲੋ ਕੈਬਨਿਟ ਮੰਤਰੀ ਪਸੂ ਪ੍ਰਧਾਨ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪਸੂ ਪਾਲਕਾਂ ਦੀ ਭਲਾਈ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾ ਨੂੰ ਪਸੂ ਪਾਲਕਾਂ ਦੇ ਘਰ ਘਰ ਤੱਕ ਪਹੁਚਾਉਣ ਲ‌ਈ  ਦਿਨ ਰਾਤ ਇਕ ਕਰਨਗੇ ਤੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਸੰਜੀਵ ਖੋਸਲਾ ਵੱਲੋਂ ਸਮੇਂ ਸਮੇਂ ਤੇ ਦਿਤੇ ਦਿਸਾ ਨਿਰਦੇਸਾਂ ਦਾ ਪੂਰੀ ਇਮਾਨਦਾਰੀ ਅਤੇ ਸਿਦਤ ਨਾਲ ਪਾਲਣ ਕੀਤੀ ਜਾਵੇਗੀ। ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।  

Related posts

Leave a Reply