LATEST : ਡਾਕਟਰ ਸੁਨੀਤਾ ਸ਼ਰਮਾ ਨੂੰ ਐਸ ਐਮ ਓ ਬਣਨ ਤੇ ਹੈਲਥ ਇੰਸਪੈਕਟਰਾਂ ਨੇ ਨੇ ਦਿੱਤੀ ਵਿਦਾਇਗੀ ਪਾਰਟੀ

ਪਠਾਨਕੋਟ 4 ਫਰਵਰੀ (RAJINDER RAJAN BUREAU CHIEF) ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਵਨੀਤ ਬੱਲ ਡਾਕਟਰ ਸਰਬਜੀਤ ਕੌਰ ਅਤੇ ਜਿਲਾ ਪਠਾਨਕੋਟ ਦੇ ਹੈਲਥ ਇੰਸਪੈਕਟਰਾਂ ਵੱਲੋਂ ਡਾਕਟਰ ਸੁਨੀਤਾ ਸ਼ਰਮਾ ਨੂੰ ਸੀਨੀਅਰ ਮੈਡੀਕਲ ਅਫ਼ਸਰ ਪਦ ਉਨਤ ਹੋਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ ਜਿਲਾ ਬਣਨ ਤੇ ਡਾਕਟਰ ਸੁਨੀਤਾ ਸ਼ਰਮਾ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਦਾ ਅਹੁਦਾ ਸੰਭਾਲਿਆ ਅਤੇ ਲਗਾਤਾਰ ਹੁਣ ਤੱਕ ਜ਼ਿਲੇ ਦੀ ਅਗਵਾਈ ਕੀਤੀ, ਜਿਸ ਦੌਰਾਨ ਉਹਨਾਂ ਡੇਂਗੂ/ਮਲੇਰੀਆ ਅਤੇ ਹੋਰ ਫੀਲਡ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੇ ਕਾਬੂ ਪਾਇਆ ਗਿਆ।

ਇਸ ਵਾਸਤੇ ਉਹਨਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।ਇਹ ਉਹਨਾਂ ਦੀ ਮਿਹਨਤ ਸੀ ਕਿ ਜਿਥੇ ਪਠਾਨਕੋਟ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ 600 ਤੋਂ ਪਾਰ ਹੋ ਗਿਆ ਸੀ ਉਹ ਹੁਣ ਇਸ ‌ਸਾਲ 200 ਤੋਂ ਘੱਟ ਹੋ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਰਜਿੰਦਰ ਕੁਮਾਰ, ਗੁਰਦੀਪ ਸਿੰਘ, ਕੁਲਵਿੰਦਰ ਭਗਤ, ਅਮਰਬੀਰ ਸਿੰਘ,ਰਾਜ ਅੰਮ੍ਰਿਤ, ਗੁਰਮੁਖ ਸਿੰਘ, ਲਖਬੀਰ ਸਿੰਘ, ਸੋਮਨਾਥ ਸਾਰੇ ਹੈਲਥ ਇੰਸਪੈਕਟਰ ਅਤੇ ਰਿੰਪੀ ਦੇਵੀ, ਗੁਰਿੰਦਰ ਕੌਰ, ਗਣੇਸ਼ ਪ੍ਰਸ਼ਾਦ, ਹੇਮੰਤ ਅਤੇ ਨਰੇਸ਼ ਸ਼ਰਮਾ ਆਦਿ ਮੌਜੂਦ ਸਨ

Related posts

Leave a Reply