LATEST : ਡਾ. ਰਾਜ ਕੁਮਾਰ ਚੱਬੇਵਾਲ ਨੇ PUNJAB ਦੇ  ਡਾਕਟਰਾਂ  ਨਾਲ ਕੀਤਾ ਵੱਡਾ ਵਾਅਦਾ

ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਈਕ ਤਾਂ ਮਿਲ ਗਿਆ ਪਰ ਕੀ ਬੋਲਣ ਦੀ ਅਜ਼ਾਦੀ ਵੀ ਮਿਲੇਗੀ
1000
1000

ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਦਿੱਤਾ ਡਾ. ਰਾਜ ਨੂੰ ਸਮਰਥਨ

 

ਡਾਕਟਰਾਂ ਦੀਆਂ ਸਮੱਸਿਆਵਾਂ ਪਾਰਲੀਮੈਂਟ ਤੱਕ ਉਠਾਉਣ ਦਾ ਮੇਰਾ ਜਿੰਮਾ- ਡਾ. ਰਾਜ ਕੁਮਾਰ ਚੱਬੇਵਾਲ

 

ਜ਼ਿਲ੍ਹਾ ਹੁਸ਼ਿਆਰਪੁਰ ਦੇ ਹੀ ਨਹੀਂ ਬਲਕਿ ਪੂਰੇ ਸੂਬੇ ਦੇ ਡਾਕਟਰਾਂ ਅਤੇ ਡਾਕਟਰੀ ਲਾਈਨ ਨਾਲ ਸਬੰਧਤ ਹੋਰ ਪੇਸ਼ੇਵਰਾਂ ਦੀਆਂ ਸੱਮਸਿਆਵਾਂ ਅਤੇ ਮੰਗਾਂ ਨੂੰ ਪਾਰਲੀਮੈਂਟ ਵਿੱਚ ਉਠਾਉਣਾ ਅਤੇ ਹੱਲ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ, ਕਿਉਂਕਿ ਇੱਕ ਰੇਡੀਉਲੋਜਿਸਟ ਹੋਣ ਦੇ ਨਾਤੇ ਮੈਂ ਇਸ ਵਰਗ ਦੀਆਂ ਸਮੱੱਸਿਆਵਾਂ ਨੂੰ ਬਿਹਤਰ ਸਮਝਦਾ ਹਾਂ। ਇਹ ਵਾਇਦਾ ਡਾ. ਰਾਜ ਕੁਮਾਰ ਚੱਬੇਵਾਲ ਆਪ ਉਮੀਦਵਾਰ ਲੋਕਸਭਾ ਹਲਕਾ ਹੁਸ਼ਿਆਰਪੁਰ ਨੇ ਸ਼ਹਿਰ ਦੇ ਡਾਕਟਰਾਂ ਨਾਲ ਕੀਤਾ।ਉਸ ਸਮੇਂ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਮੈਂਬਰਾਂ ਨੂੰ ਮੁਖਾਤਿਬ ਸਨ।

ਇਸ ਮੌਕੇ ‘ਤੇ ਡਾ. ਰਾਜ ਨੇ ਆਪਣੇ ਸਾਥੀ ਡਾਕਟਰਾਂ ਤੋਂ ਇਸ ਚੁਣਾਵ ਵਿੱਚ ਉਹਨਾਂ ਦੇ ਸਾਥ ਦੀ ਮੰਗ ਕੀਤੀ।ਇਸ ਮੌਕੇ ‘ਤੇ ਡਾ: ਰਾਜ ਦੁਆਰਾ ਜਿਹਨਾਂ ਮਹੱਤਵਪੂਰਨ ਮੁੱਦਿਆਂ ਨੂੰ ਚੁੱਕਣ  ਦੀ ਗੱਲ ਕੀਤੀ ਗਈ ਉਹ ਸਨ – ਹਸਪਤਾਲਾਂ/ਡਾਕਟਰਾਂ ਵਰਿੁੱਧ ਹੰਿਸਾ ਨੂੰ ਰੋਕਣ ਲਈ ਪਹਲਿਕਦਮੀ ਕਰਨ ਦੀ ਕੋਸ਼ਸਿ਼ ਕਰਨਾ, ਹਸਪਤਾਲ/ਮੈਡੀਕਲ ਉਪਕਰਣਾਂ ‘ਤੇ ਜੀਐਸਟੀ ਨੂੰ ਘਟਾਉਣ ਲਈ ਕਦਮ ਚੁੱਕਣਾ, ਕਲੀਨਕਿਲ ਸਥਾਪਨਾ ਐਕਟ ਨੂੰ ਹੋਰ ਜਨਤਕ ਅਤੇ ਡਾਕਟਰਾਂ ਦੇ ਅਨੁਕੂਲ ਬਣਾਉਣ ਅਤੇ ਕਲੀਨਿਕਾਂ/ਹਸਪਤਾਲਾਂ ਲਈ ਪ੍ਰਦੂਸ਼ਣ ਅਤੇ ਵੇਸਟ ਪ੍ਰਬੰਧਨ ਕਾਨੂੰਨਾਂ ਨੂੰ ਸਰਲ ਕਰਨ ਦੀ ਕੋਸ਼ਿਸ਼  ਕਰਨਾ| ਇਸ ਤੋਂ ਇਲਾਵਾ ਜਨਤਾ ਦੇ ਸੇਵਕ ਡਾਕਟਰਾਂ ਦੀ ਅਤੇ ਕੋਰੋਨਾ ਯੋਧਆਿਂ ਦੀ ਭਲਾਈ ਲਈ ਹੋਰ ਸਕੀਮਾਂ ਜਨਤਾ ਲਈ ਉਨ੍ਹਾਂ ਦੀ ਸੇਵਾ ਨੂੰ ਸਲਾਮੀ ਵਜੋਂ ਲਿਆਉਣਾ  ਉਹਨਾਂ ਦੀ ਤਰਜੀਹ ਤੇ ਹੋਏਗਾ| 

ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਪ੍ਰਧਾਨ ਡਾ. ਬਲਵਿੰਦਰਜੀਤ ਸਿੰਘ ਨੇ ਡਾ. ਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਤੇ ਹੁਸ਼ਿਆਰਪੁਰ ਦੇ ਸਾਰੇ ਡਾਕਟਰੀ ਵਰਗ ਨੂੰ ਉਹਨਾਂ ਤੇ ਮਾਣ ਹੈ ਅਤੇ ਸਾਰੇ ਡਾਕਟਰ ਉਹਨਾਂ ਦੇ ਸੰਪੂਰਣ ਸਾਥ ਦਾ ਵਾਅਦਾ ਕਰਦੇ ਹਨ ।ਇਸ ਮੌਕੇ ‘ਤੇ ਐਸੋਸੀਏਸ਼ਨ ਸੈਕਟਰੀ ਡਾ. ਸੰਦੀਪ ਸਿੰਘ ਅਤੇ ਫਾਈਨੈਂਸ ਸੈਕਰਟੀ ਡਾ. ਅਮਿਤ ਗੁਪਤਾ ਨੇ ਵੀ ਐਸੋਸੀਏਸ਼ਨ ਵੱਲੋਂ ਡਾ. ਰਾਜ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ ਸਭ ਚਾਹੁੰਦੇ ਹਨ ਕਿ ਉਹਨਾਂ ਦੇ ਸਾਥੀ ਡਾਕਟਰ ਰਾਜ ਹੀ ਹੁਸ਼ਿਆਰਪੁਰ ਤੋਂ ਜਿੱਤ ਕੇ ਸੈਂਟਰ ਵਿੱਚ ਸਾਡੇ ਮੁੱਦੇ ਚੁੱਕਣ।ਇਸ ਮੀਟਿੰਗ ਵਿੱਚ ਡਾ. ਰਜਿੰਦਰ ਸ਼ਰਮਾ, ਡਾ. ਕੁਲਦੀਪ ਸਿੰਘ ਸਾਬਕਾ ਸੂਬਾ ਪ੍ਰਧਾਨ, ਡਾ. ਰਾਜੇਸ਼ ਮਹਿਤਾ ਸਾਬਕਾ ਐਸੋਸੀਏਸ਼ਨ ਪ੍ਰਧਾਨ ਹੁਸ਼ਿਆਰਪੁਰ, ਡਾ. ਕੇਸ਼ਵ ਸੂਦ, ਡਾ. ਅਰਵਿੰਦ, ਡਾ. ਨਰੇਸ਼ ਸੂਦ ਸਹਿਤ 100 ਤੋਂ ਵੱਧ ਮੰਨੇ-ਪ੍ਰਮੰਨੇ ਡਾਕਟਰ ਮੌਜੂਦ ਸਨ।

1000

Related posts

Leave a Reply