LATEST : ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਲੋਂ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਵਿਦਿਆਰਥੀਆਂ ਨਾਲ ਕੈਰੀਅਰ ਸਬੰਧੀ ਵਿਸ਼ੇਸ ਪ੍ਰੋਗਰਾਮ

-ਪਠਾਨਕੋਟ, 28 ਜਨਵਰੀ-(RAJINDER RAJAN BUREAU CHIEF)–ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਘਰ-ਘਰ ਰੋਜ਼ਗਾਰ ਸਕੀਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਰਾਜ ਸਿੰਘ ਵੱਲੋਂ ਵੱਖ-ਵੱਖ ਕਾਲਜਾਂ ਦੇ ਵਿਦਿਆਂਰਥੀਆਂ ਨਾਲ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਦਿੱਤੀਆਂ ਜਾਂਦੀਆਂ ਕੈਰੀਅਰ ਸਬੰਧੀ ਸਹੂਲਤਾਂ ਅਤੇ ਐਜੂਕੇਸ਼ਨ ਨੂੰ ਕਿੱਤਾ ਮੁਖੀ ਬਣਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਉਨ•ਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਲਾਹ ਦਿੱਤੀ ਕਿ ਪੰਜਾਬ ਸਰਕਾਰ ਵਲੋਂ ਹਰ ਜ਼ਿਲ•ੇ ਵਿੱਚ ਸਥਾਪਿਤ ਕੀਤੇ ਗਏ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਆਮ ਪਬਲਿਕ ਵਿੱਚ ਪ੍ਰਚਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਸਾਰੇ ਵਸਨੀਕ ਇਨ•ਾਂ ਸਹੂਲਤਾਂ ਦਾ ਫਾਇਦਾ ਲੈ ਸਕਣ। ਇਸ ਦੇ ਨਾਲ ਹੀ ਉਨ•ਾਂ ਇਸ ਤਰ•ਾਂ ਦੇ ਪ੍ਰੋਗਰਾਮ ਭਵਿੱਖ ਵਿੱਚ ਕਰਨ ਲਈ ਅਗਾਹ ਕੀਤਾ ਗਿਆ।

 ਇਸ ਵਿਸ਼ੇਸ ਕੈਰੀਅਰ ਪ੍ਰੋਗਰਾਮ ਦੌਰਾਨ ਸ਼੍ਰੀ ਸਚਿਨ ਸਿਧਰਾ, ਅਸਿਸਟੈਂਟ ਪ੍ਰੋਫੈਸਰ ਅਤੇ ਸ਼੍ਰੀ ਵਰੁਣ ਨਈਅਰ ਅਧਿਕਾਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ (ਜਲੰਧਰ) ਵਲੋਂ ਵਿਸ਼ੇਸ ਤੌਰ ਤੇ ਹਾਜਰ ਹੋ ਕੇ  ਵਿਦਿਆਰਥੀਆਂ ਨੂੰ ਵਿਸ਼ੇਸ ਅੇਕਟੀਵਿਟੀ ਜਿਵੇਂ ਕਿ ਐਜੁਕੇਸ਼ਨ ਤੋਂ ਰੋਜ਼ਗਾਰ ਵਿੱਚ ਜਾਣ ਬਾਰੇ, ਅਤੇ ਨਾਲ ਹੀ ਟੀਮ ਵਰਕ, ਪ੍ਰੋਬਲਮ ਸੋਲਵਿੰਗ ਤਕਨੀਕਾਂ ਅਤੇ ਪਰੈਜਿੰਸ ਆਫ ਮਾਈਂਡ ਵਰਗੀਆਂ ਵਿਸ਼ੇਸ ਗਤੀਵਿਧੀਆਂ ਵਿਦਿਆਰਥੀਆਂ ਦੁਆਰਾ  ਕਰਵਾਈਆਂ ਗਈਆਂ।ਜਿਸ ਵਿੱਚ ਵਿਦਿਆਰਥੀਆਂ ਨੇ ਬਹੁੱਤ ਦਿਲਚਸਪੀ ਦਿਖਾਈ। ਇਸ ਪ੍ਰੋਗਰਾਮ ਦੌਰਾਨ ਵਿਸ਼ੇਸ ਬੁਲਾਰਿਆਂ ਵਲੋਂ ਵਿਦਿਆਰਥੀਆਂ ਨੂੰ ਕੈਰੀਅਰ ਬਣਾਉਣ ਸਬੰਧੀ ਟਿਪਸ ਦਿੰਦੇ ਹੋਏ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਪ੍ਰੋਗਰਾਮ ਦੌਰਾਨ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਦੇ ਟ੍ਰੇਨਿੰਗ ਪਾਰਟਨਰ ਵੋਕਮੈਨ ਮੀਡੀਆ ਦੁਆਰਾ ਸਕਿਲ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ 48 ਵਿਦਿਆਰਥੀਆਂ ਨੂੰ ਸਰਟੀਫੀਕੇਟ ਵੰਡੇ ਗਏ ਅਤੇ ਦੂਸਰੇ ਟ੍ਰੇਨਿੰਗ ਪਾਰਟਨਰ ਚਣੱਕਿਆ ਦੁਆਰਾ ਨਵੇਂ ਸ਼ੁਰੂ ਕੀਤੇ ਗਏ ਤਿੰਨ ਬੈਚਾਂ ਦੇ 90 ਵਿਦਿਆਰਥੀਆਂ ਨੂੰ ਸਟੱਡੀ ਕਿਟਸ ਵੰਡੇ ਗਏ।ਇਸ ਪ੍ਰੋਗਰਾਮ ਦੌਰਾਨ ਸ਼੍ਰੀ ਗੁਰਮੇਲ ਸਿੰਘ ਜ਼ਿਲ਼•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਸ਼੍ਰੀ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਵਿਸ਼ੇਸ ਤੌਰ ਤੇ ਜ਼ਿਲ•ਾ ਸਿਖਿਆ ਅਧਿਕਾਰੀ ਸ. ਬਲਵੀਰ ਸਿੰਘ ਅਤੇ ਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਸ਼੍ਰੀ ਸਾਂਈ ਗਰੁੱਪ ਆਫ  ਇੰਸਟੀਚਿਊਟ ਪਠਾਨਕੋਟ ਤੋਂ ਸ਼੍ਰੀ ਸੁਲੱਕਸ਼ੇ ਕੁਮਾਰ, ਸ਼੍ਰੀਮਤੀ ਸੀਮਾ ਜ਼ਿਲ•ਾ ਗਾਈਂਡੈਂਸ ਕਾਊਂਸਲਰ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀਮਤੀ ਆਂਚਲ ਸ਼੍ਰੀ ਵਿਜੇ ਕੁਮਾਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਵੱਖ-ਵੱਖ ਟ੍ਰੇਨਿੰਗ ਪਾਰਟਨਰ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਗੁਰਮੇਲ ਸਿੰਘ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਵਿਸ਼ੇਸ ਤੌਰ ਤੇ ਹਾਜਰ ਹੋਏ ਮੁੱਖ ਬੁਲਾਰਿਆਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਲਈ ਵਿਸ਼ੇਸ ਤੌਰ ਤੇ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸੰਸਥਾਵਾਂ ਦੇ 200 ਤੋਂ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ।

Related posts

Leave a Reply