LATEST : ਡੀ.ਏ.ਵੀ ਕਾਲਜ ਵਿੱਚ ਪੱਗੜੀ ਸਜਾਉਣ ਅਤੇ ਗੁੱਤ ਪਰਾਂਦੇ ਦੇ ਮੁਕਾਬਲੇ ਹੋਏ

ਨਮੋਲਦੀਪ ਸਿੰਘ ਨੇ ਸਭ ਤੋਂ ਸੋਹਣੀ ਪੱਗੜੀ ਸਜਾਈ
ਗਗਨਦੀਪ ਕੌਰ ਔਲਖ ਨੇ ਗੁੱਤ ਪਰਾਂਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾਡੀ.ਏ.ਵੀ ਕਾਲਜ ਦਾ ਇਹ ਯਤਨ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਸਫਲ ਹੋਇਆ  – ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ
ਬਟਾਲਾ, 3 ਫਰਵਰੀ ( SHARMA,NYYAR )ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਦੀ ਅਗਵਾਈ ਹੇਠ ਕਾਲਜ ਦੀ ਪੰਜਾਬੀ ਸਾਹਿਤ ਸਭਾ ਤੇ ਪੰਜਾਬੀ ਵਿਭਾਗ ਵਲੋਂ ਮੁੱਖੀ ਪ੍ਰੋਫੈਸਰ ਡਾ. ਗੁਰਵੰਤ ਸਿੰਘ ਦੀ ਦੇਖ-ਰੇਖ ਵਿੱਚ ਪੱਗੜੀ ਸਜਾਉਣ ਅਤੇ ਗੁੱਤ ਪਰਾਦਾਂ ਵਿਸ਼ੇ ’ਤੇ ਅਧਾਰਿਤ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਐੱਸ.ਐੱਲ. ਬਾਵਾ ਡੀ.ਏ.ਵੀ ਸਕੂਲ ਸਮੇਤ 12 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਇੰਦਰਜੀਤ ਸਿੰਘ ਬਾਜਵਾ ਲੋ  Bਕ ਸੰਪਰਕ ਅਫ਼ਸਰ ਬਟਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਨੌਜਵਾਨਾਂ ਨੇ ਪੱਗੜੀ ਸਜਾਉਣ ਦੇ ਮੁਕਾਬਲੇ ਦੌਰਾਨ ਬਹੁਤ ਹੀ ਖੂਬਸੂਰਤ ਪੱਗੜੀਆਂ ਸਜਾਈਆਂ ਜਿਨ੍ਹਾਂ ਵਿੱਚੋਂ ਅਨਮੋਲ ਦੀਪ ਸਿੰਘ ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਦਾ ਵਿਦਿਆਰਥੀ ਪਹਿਲੇ ਸਥਾਨ ’ਤੇ ਰਿਹਾ। ਦੂਸਰਾ ਸਥਾਨ ਬੇਰਿੰਗ ਸਕੂਲ ਦੇ ਹੁਸਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਆਗਿਆਵੰਤੀ ਮਰਵਾਹਾ ਸਕੂਲ ਨੇ ਸਾਂਝੇ ਤੌਰ ’ਤੇ ਜਿੱਤਿਆ। ਇਸੇ ਤਰਾਂ ਤੀਸਰੇ ਸਥਾਨ ਉੱਪਰ ਠਾਕੁਰਦੀਪ ਸਿੰਘ ਨਿਊ ਗੋਲਡਨ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਅਤੇ ਸੁਖਮਨਪ੍ਰੀਤ ਸਿੰਘ ਐਵਰੇਸਟ ਪਬਲਿਕ ਸਕੂਲ ਬਹਾਦੁਰ ਹੁਸੈਨ ਸਾਂਝੇ ਤੌਰ ’ਤੇ ਤੀਸਰੇ ਸਥਾਨ ’ਤੇ ਰਹੇ।
ਗੁੱਤ ਪਰਾਂਦਾ ਮੁਕਾਬਲੇ ਵਿੱਚ ਮੁਟਿਆਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਗਗਨਦੀਪ ਕੌਰ ਔਲਖ ਗੋਲਡਨ ਨਿਊ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਨੇ ਹਾਸਲ ਕੀਤਾ। ਨੈਸ਼ਨਲ ਪ੍ਰੋਗਰੈਸਿਵ ਸਕੂਲ ਬਟਾਲਾ ਦੀ ਵਿਦਿਆਰਥਣ ਰਵਨੀਤ ਕੌਰ ਅਤੇ ਆਗਿਆਵੰਤੀ ਸਕੂਲ ਬਟਾਲਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ। ਅੰਮ੍ਰਿਤ ਕੌਰ ਐਵਰੇਸਟ ਪਬਲਿਕ ਸਕੂਲ ਤੀਸਰੇ ਸਥਾਨ ’ਤੇ ਰਹੀ।
ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਬਾਜਵਾ ਲੋਕ ਸੰਪਰਕ ਅਫ਼ਸਰ ਬਟਾਲਾ ਨੇ ਕਾਲਜ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਮੁਕਾਬਲਿਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਇਹ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ ਅਤੇ ਸਾਡੇ ਵਿਰਸੇ ਦੀਆਂ ਕਦਰਾਂ-ਕੀਮਤਾਂ ਸਾਨੂੰ ਇੱਕ ਆਦਰਸ਼ ਮਨੁੱਖ ਬਣਨ ਦਾ ਰਾਹ ਦੱਸਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਦੌਰਾਨ ਸਖਤ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਆਪਣੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਪੰਜਾਬੀ ਵਿਭਾਗ ਦੇ ਇਸ ਉੱਦਮ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਇਹ ਯਤਨ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰਹਿਣਗੇ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮੰਜਲਾ ਉੱਪਲ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਦੋਂ ਸਾਰੇ ਪਾਸੇ ਪੱਛਮੀ ਸੱਭਿਆਚਾਰ ਦਾ ਬੋਲਬਾਲ ਹੈ ਉਸ ਸਮੇਂ ਆਪਣੇ ਵਿਰਸੇ ਨਾਲ ਜੁੜਨਾ ਹੋਰ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਹੀ ਸਾਡਾ ਅਧਾਰ ਹੈ ਅਤੇ ਅਧਾਰ ਨਾਲੋਂ ਟੁੱਟ ਕੇ ਅਸੀਂ ਜਿਆਦਾ ਸਮਾਂ ਕਾਇਮ ਨਹੀਂ ਰਹਿ ਸਕਦੇ।
ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਪ੍ਰੋ. ਮ੍ਰਿਦੁਲਾ ਦੁੱਗਲ, ਪ੍ਰੋ. ਡਾ. ਕਿਰਨ ਬਾਲਾ, ਪ੍ਰੋ. ਸੁਮਨਪ੍ਰੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਅਮਨਦੀਪ ਸਿੰਘ ਨੇ ਨਿਭਾਈ। ਮੰਚ ਦਾ ਸੰਚਾਲਨ ਪ੍ਰੋ. ਕੰਵਲਦੀਪ ਕੌਰ ਨੇ ਕੀਤਾ। ਇਸ ਮੌਕੇ ਸਤੀਸ਼ ਕੁਮਾਰ ਡੀ.ਏ.ਵੀ. ਸੀਨੀਅਰ ਸਕੈਂਡਰੀ ਸਕੂਲ ਕਾਦੀਆਂ, ਪ੍ਰੋ. ਮੁਨੀਸ਼ ਯਾਦਵ, ਪ੍ਰੋ. ਰਜੀਵ ਮਹਿਤਾ, ਪ੍ਰੋ. ਰੂਪ ਕਿਰਨ ਕੌਰ, ਪ੍ਰੋ. ਕੋਮਲ, ਪ੍ਰੋ. ਦਿਲਪ੍ਰੀਤ ਕੌਰ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਰਾਜੀਵ ਕੌਸ਼ਲ, ਪ੍ਰੋ. ਨਿਸ਼ਾ ਰਾਣੀ, ਪ੍ਰੋ. ਡਾ. ਸੁਨੀਲ ਜੇਤਲੀ, ਪ੍ਰੋ. ਹਰਪ੍ਰੀਤ ਸਿੰਘ ਰੰਧਾਵਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਵਨੀਤ ਮੱਤਰੀ, ਪ੍ਰੋ. ਨਵੀਨ, ਸੁਪਰਡੈਂਟ ਸੁਨੀਲ ਜੋਸ਼ੀ ਆਦਿ ਹਾਜ਼ਰ ਸਨ।
2 Attachments

Related posts

Leave a Reply