LATEST : ਡੀ.ਐਲ.ਡੀ. ਵਿਦਿਆਰਥੀਆਂ ਦਾ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਦੋ ਰੋਜ਼ਾ ਸੈਮੀਨਾਰ ਆਯੋਜਿਤ

ਡੀ.ਐਲ.ਡੀ. ਵਿਦਿਆਰਥੀਆਂ ਦਾ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਦੋ ਰੋਜ਼ਾ ਸੈਮੀਨਾਰ ਆਯੋਜਿਤ

ਗੁਰਦਾਸਪੁਰ  (ਅਸ਼ਵਨੀ )

ਪੀ.ਜੀ.ਆਈ. ਸਰਵੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਜਿੱਥੇ ਪੂਰੇ ਭਾਰਤ ਦੇ ਰਾਜਾਂ ਵਿੱਚ ਅੱਵਲ ਰਿਹਾ ਹੈ , ਉੱਥੇ ਨੈਸ਼ਨਲ ਪ੍ਰਾਪਤੀ ਸਰਵੇਖਣ ਲਈ ਵੀ ਅਧਿਆਪਕਾਂ ਵੱਲੋਂ ਬੱਚਿਆਂ ਤੇ ਫੋਕਸ ਕਰਦੇ ਹੋਏ ਹਰ ਪੱਖੋਂ ਤਿਆਰੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਅਧਿਕਾਰੀਆਂ ਤੇ ਸਮੂਹ ਅਧਿਆਪਕਾਂ ਦੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸੈਮੀਨਾਰ ਲਗਾਏ ਜਾ ਚੁੱਕੇ ਹਨ।

ਸਿੱਖਿਆ ਵਿਭਾਗ ਪੰਜਾਬ ਵੱਲੋਂ ਯੋਜਨਾਬੰਦੀ ਕਰਦੇ ਹੋਏ ਡੀ.ਐਲ.ਡੀ. ਕਰ ਰਹੇ ਵਿਦਿਆਰਥੀਆਂ ਦੇ ਦੋ ਰੋਜ਼ਾ ਸੈਮੀਨਾਰ ਲਗਾਏ ਜਾ ਰਹੇ ਹਨ , ਜਿਨ੍ਹਾਂ ਵਿੱਚ ਸਿੱਖਿਆ ਅਧਿਕਾਰੀਆਂ ਵੱਲੋਂ ਪਹੁੰਚ ਕੇ ਵਿਦਿਆਰਥੀਆਂ ਹੋਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਪੁਰਾਣਾ ਸ਼ਾਲਾਂ ਵਿਖੇ ਚੱਲ ਰਹੇ ਨੈਸ ਸੈਮੀਨਾਰ ਵਿਜਟ ਕਰਕੇ ਨੈਸ ਅਤੇ ਸਿੱਖਣ ਪਰਿਣਾਮਾਂ ਸੰਬੰਧੀ ਵਿਸਥਾਰ ਸਾਹਿਤ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਡੀ.ਐਲ.ਡੀ. ਕਰ ਰਹੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਮੀਲ ਪੱਥਰ ਸਾਬਿਤ ਹੋਣਗੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲ ਹਰ ਖੇਤਰ ਵਿੱਚ ਮੋਹਰੀ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕ ਜਿੱਥੇ ਉੱਚ ਯੋਗਤਾ ਪ੍ਰਾਪਤ ਹੈ ਉੱਥੇ ਸਮਾਰਟ ਸਕੂਲ ਖ਼ੂਬਸੂਰਤੀ ਪੱਖੋਂ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਨੈਸ਼ਨਲ ਅਚੀਵਮੈਂਟ ਸਰਵੇ ਲਈ ਇੱਕ ਮਿਸ਼ਨ ਦੇ ਤੌਰ ਤੇ ਕੰਮ ਕਰਨਾ ਹੋਵੇਗਾ ਤਾਂ ਜੋ ਨੈਸ ਵਿੱਚ ਚੰਗੀ ਪੁਜ਼ੀਸ਼ਨ ਹਾਸਲ ਹੋ ਸਕੇ। ਇਸ ਮੌਕੇ ਰਿਸੋਰਸ ਪਰਸਨ ਬੀ.ਐਮ.ਟੀ. ਮਲਕੀਤ ਸਿੰਘ ਤੇ ਬੀ.ਐਮ.ਟੀ. ਨਸੀਬ ਸਿੰਘ ਵੱਲੋਂ ਨੈਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਰੂਰੀ ਨੁਕਤੇ ਸਾਂਝੇ ਕੀਤੇ।

Related posts

Leave a Reply