LATEST.. ਡੀ ਜੀ ਪੰਜਾਬ ਵਲੋਂ ਡਿਊਟੀ ਦੌਰਾਨ ਲੋਕਾਂ ਨਾਲ ਬਦਸਲੂਕੀ ਕਰਨ ਵਾਲੇ ਏ ਐਸ ਆਈ ਨੂੰ ਡੀਮੋਟ ਕਰ ਬਣਾਇਆ ਹਵਲਦਾਰ

ਬਟਾਲਾ, 7 ਮਈ(ਅਸ਼ਵਨੀ) : ਬਟਾਲਾ ਪੁਲਿਸ ਦੇ ਏ.ਐਸ.ਆਈ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ,ਜਿਸ ਵਿੱਚ ਏ ਐਸ ਆਈ ਲੋਕਾਂ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਸੀ। ਇੰਝ ਲੱਗਦਾ ਹੈ ਕਿ ਉਸ ਨੇ ਸ਼ਰਾਬ ਨਾਲ ਟੱਲੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ.ਐੱਸ.ਪੀ. ਰਛਪਾਲ ਸਿੰਘ ਨੇ ਦੋਸ਼ੀ ਏ.ਐਸ.ਆਈ ਨੂੰ ਸਸਪੈਂਡ ਕਰ ਦਿੱਤਾ। ਬਾਅਦ ਵਿਚ ਪੰਜਾਬ ਪੁਲਿਸ ਦੇ ਡੀ. ਜੀ.ਪੀ ਨੇ ਵੱਡੀ ਕਾਰਵਾਈ ਕਰਦੇ ਹੋਏ ਏ.ਐੱਸ.ਆਈ.ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ।

ਵੀਡੀਓ ਬਣਾ ਰਿਹਾ ਨੌਜਵਾਨ ਏ.ਐਸ.ਆਈ ਨੂੰ ਵੀ ਪੁੱਛ ਰਿਹਾ ਹੈ ਕਿ ਉਹ ਲੋਕਾਂ ਨੂੰ ਗਾਲ੍ਹਾਂ ਕਿਉਂ ਕੱਢ ਰਿਹਾ ਹੈ? ਜਦੋਂ ਪੱਤਰਕਾਰਾਂ ਨੇ ਮੁਲਜ਼ਮ ਏ.ਐਸ.ਆਈ ਨੂੰ ਪੁੱਛਿਆ ਕਿ ਉਹ ਵਰਦੀ ਵਿੱਚ ਡਿਊਟੀ ਦੌਰਾਨ ਲੋਕਾਂ ਨਾਲ ਬਦਸਲੂਕੀ ਕਿਉਂ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਤਾਰਾਗੜ੍ਹ ਦੇ ਕੁਝ ਲੋਕ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਸ ਦਾ ਪਿਤਾ ਬੀਮਾਰ ਹੈ ਅਤੇ ਉਹ ਇਸ ਤੋਂ ਪ੍ਰੇਸ਼ਾਨ ਹੈ।

 ਵੀਡੀਓ ਵਿਚ ਏਐਸਆਈ ਨੇ ਨਸ਼ੇ ਦੀ ਹਾਲਤ ਵਿਚ ਬਹੁਤ ਵੱਡਾ ਹੰਗਾਮਾ ਕੀਤਾ। ਇਹ ਅੱਡਾ ਤਾਰਾਗੜ੍ਹ ਥਾਣਾ ਲਾਲ ਸਿੰਘ ਦੇ ਅਧੀਨ ਆਉਂਦਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨਾਂ ਪਲੇਟ ਤੋਂ ਨਾਮ ਪੜ੍ਹਿਆ ਤਾਂ ਉਸਦਾ ਨਾਮ ਰਾਜ ਕੁਮਾਰ ਲਿਖਿਆ ਹੋਇਆ ਸੀ। ਜਦੋਂ ਉਸ ਆਦਮੀ ਨੇ ਆਪਣਾ ਕੈਮਰੇ ਦਾ ਰੁਖ ਉਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ ਵੱਲ ਮੋੜਿਆ ਤਾਂ ਉਹ ਹੋਰ ਭੜਕਿਆ ਅਤੇ ਡੀ.ਜੀ.ਪੀ ਦੇ ਨਾਂ ਦੀਆਂ ਧਮਕੀਆਂ ਦੇਣ ਲੱਗਾ। ਹੰਗਾਮਾ ਲੰਬੇ ਸਮੇਂ ਤੱਕ ਚਲਦਾ ਰਿਹਾ।

ਬਟਾਲਾ ਦੀ ਡੀ.ਐਸ.ਪੀ ਸਿਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਸ: ਰਛਪਾਲ ਸਿੰਘ ਨੇ ਉਕਤ ਏ.ਐਸ.ਆਈ ਨੂੰ ਬੁਲਾਕੇ ਇਸ ਹਕਰਤ ਲਈ ਜਿਥੇ ਥਾਣੇਦਾਰ ਤੋ ਹੌਲਦਾਰ ਬਣਾ ਦਿੱਤਾ ਹੈ ਉਥੇ ਉਸ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

Related posts

Leave a Reply