LATEST: ਤਹਿਸੀਲ ਕੰਪਲੈਕਸ ਅੰਦਰ ਕੰਮਕਾਜ ਕਰਵਾ ਰਿਹਾ ਸੀ, ਕਿ ਬਾਹਰ ਖੜੀ ਉਸਦੀ ਫੋਰਡ ਆਈਕੋਨ ਕਾਰ ਨੂੰ ਅਚਾਨਕ ਅੱਗ ਲੱਗ ਗਈ

ਖੰਨਾ: ਸਮਰਾਲਾ ਤਹਿਸੀਲ ਕੰਪਲੈਕਸ ਚ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਵੇਖਦਿਆਂਵੇਖਦਿਆਂ ਹੀ ਕਾਰ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਅਤੇ  ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਇਸ ਉੱਪਰ ਕਾਬੂ ਪਾਇਆ ਕਾਰ ਲਗਪਗ ਸੜ ਚੁੱਕੀ ਸੀ। ਪਿੰਡ ਨਾਨੋਵਾਲ ਕਲਾਂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕੰਮਕਾਜ ਦੇ ਸਿਲਸਿਲੇ ਵਿੱਚ ਤਹਿਸੀਲ ਕੰਪਲੈਕਸ ਸਮਰਾਲਾ ਆਇਆ ਸੀ। ਜਦੋਂ ਉਹ ਅੰਦਰ ਕੰਮਕਾਜ ਕਰਵਾ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਫੋਰਡ ਆਈਕੋਨ 2009 ਮਾਡਲ ਕਾਰ ਨੂੰ ਅੱਗ ਲੱਗ ਗਈ। ਅੱਗ ਸ਼ਾਰਟ ਸਰਕਟ ਨਾਲ ਲੱਗਣ ਦਾ ਸ਼ੱਕ ਹੈ।

ਫਾਇਰ ਬ੍ਰਿਗੇਡ ਮੁਲਾਜਮ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣੇ ਵਿੱਚੋਂ ਮੁਲਾਜਮ ਨੇ ਆ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ ਤਾਂ ਉਹ ਗੱਡੀ ਲੈ ਕੇ ਮੌਕੇ ਤੇ ਆਏ ਅਤੇ ਅੱਗ ਨੂੰ ਕਾਬੂ ਕੀਤਾ। 

Related posts

Leave a Reply