LATEST : ਕਰਿਆਨਾ ਸਟੋਰ, ਵਲੰਟੀਅਰ ਅਤੇ ਦਵਾਈ ਦੀਆਂ ਦੁਕਾਨਾਂ ਲਈ ਦਿੱਤੇ ਆਫ ਲਾਈਨ ਕਰਫਿਓ ਪਾਸ ਤੁਰੰਤ ਰੱਦ


ਕਰਫਿਓ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
ਪਠਾਨਕੋਟ, 12 ਅਪ੍ਰੈਲ (RAJINDER RAJAN BUREAU CHIEF) ਜਿਲ•ਾ ਪਠਾਨਕੋਟ ਵਿੱਚ ਪਿਛਲੇ ਦਿਨਾਂ ਦੋਰਾਨ ਸੁਜਾਨਪੁਰ, ਜੁਗਿਆਲ, ਪਠਾਨਕੋਟ ਅਤੇ ਦੁਨੇਰਾ ਵਿਖੇ ਕੁਲ 15 ਕੇਸ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ ਜਦਕਿ ਇੱਕ ਮਹਿਲਾ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ, ਜਿਸ ਤੇ ਜਿਲ•ਾ ਪ੍ਰਸਾਸਨ ਵੱਲੋਂ ਇੱਕ ਪਲਾਨ ਬਣਾ ਕੇ ਇਲਾਕਿਆਂ ਨੂੰ ਸੀਲ ਕੀਤਾ ਗਿਆ ਹੈ, ਕਰੋਨਾ ਨੂੰ ਖਤਮ ਕਰਨ ਲਈ ਸਾਨੂੰ ਸੋਸਲ ਡਿਸਟੈਂਸ ਬਣਾਈ ਰੱਖਣਾ ਬਹੁਤ ਜਰੂਰੀ ਹੈ ਪਰ ਲੋਕਾਂ ਵੱਲੋਂ ਇਸ ਕਾਰਜ ਵਿੱਚ ਬਹੁਤ ਘੱਟ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਆਮ ਦਿਨ•ਾਂ ਵਾਂਗ ਹੀ ਸੜਕਾਂ ਤੇ ਘੁੰਮਦੇ ਜਾਂ ਗਲੀਆਂ ਵਿੱਚ ਖੜੇ ਮਿਲ ਰਹੇ ਹਨ ਜੋ ਕਿ ਆਉਂਣ ਵਾਲੇ ਭਵਿੱਖ ਵਿੱਚ ਸਾਡੇ ਸਾਰਿਆ ਲਈ ਖਤਰਨਾਕ ਸਾਬਤ ਹੋ ਸਕਦੇ ਹਨ।  ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
   ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਿਲ•ਾ ਪ੍ਰਸਾਸਨ ਵੱਲੋਂ ਇਹ ਫੈਂਸਲਾ ਲਿਆ ਗਿਆ ਹੈ ਕਿ ਜਿਨ•ੇ ਵੀ ਪਹਿਲਾ ਆਫ ਲਾਈਨ ਕਰਫਿਓ ਪਾਸ ਜਿਨ•ਾਂ ਵਿੱਚ ਕਰਿਆਨਾ ਸਟੋਰ, ਵਲੰਟੀਅਰ ਅਤੇ ਦਵਾਈ ਦੀਆਂ ਦੁਕਾਨਾਂ ਲਈ ਦਿੱਤੇ ਸਨ ਇਨ•ਾਂ ਤਿੰਨਾਂ ਕੈਟਾਗਿਰੀਆਂ ਦੇ ਪਾਸ ਰੱਦ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਦੀ ਨਿਗਰਾਨੀ ਵਿੱਚ ਹੁਣ ਉਨ•ਾਂ ਹੀ ਦੁਕਾਨਦਾਰਾਂ ਨੂੰ ਈ ਪਾਸ ਦਿੱਤੇ ਜਾਣਗੇ ਜੋ ਦੁਕਾਨਦਾਰ 5 ਬੰਦਿਆਂ ਦੇ ਨਾਮ ਲਿਖ ਕੇ ਦੇਣਗੇ ਕਿ ਇਹ ਬੰਦੇ ਸਾਡੀਆਂ ਦੁਕਾਨਾਂ ਤੋਂ ਹੋਮ ਡਿਲਵਰੀ ਕਰਨਗੇ, ਉਨ•ਾਂ ਦੁਕਾਨਦਾਰਾਂ ਨੂੰ ਹੀ ਈ ਪਾਸ ਮੁਹਈਆ ਕਰਵਾਏ ਜਾਣਗੇ ਅਤੇ ਜਾਰੀ ਕੀਤੇ ਈ ਪਾਸ ਦੀ ਮਿਆਦ ਕਰੀਬ ਇੱਕ ਹਫਤਾ ਹੋਵੇਗੀ ਅਤੇ ਇੱਕ ਹਫਤੇ ਬਾਅਦ ਇਨ•ਾਂ ਦੁਕਾਨਾਂ ਅਤੇ ਹੋਮ ਡਿਲਵਰੀ ਕਰਨ ਵਾਲਿਆਂ ਦੀ ਸਮੀਖਿਆ ਕੀਤੀ ਜਾਵੇਗੀ ਜੋ ਲੋਕ ਕੰਮ ਤੇ ਖਰੇ ਉਤਰਣਗੇ ਉਨ•ਾਂ ਦੇ ਹੀ ਅੱਗੇ ਪਾਸ ਦੀ ਮਿਆਦ ਵਧਾਈ ਜਾਵੇਗੀ। ਉਨ•ਾਂ ਕਿਹਾ ਕਿ ਨਿਰਧਾਰਤ ਦੁਕਾਨਦਾਰਾਂ ਦੀਆਂ ਲਿਸਟਾਂ ਜਿਲ•ਾ ਪ੍ਰਸਾਸਨ ਵੱਲੋਂ ਚਲਾਏ ਜਾ ਰਹੇ ਕੰਟਰੋਲ ਰੂਮ ਵਿੱਚ ਵੀ ਰਹਿਣਗੀਆਂ ਅਤੇ ਸੋਸਲ ਮੀਡਿਆ ਰਾਹੀ ਲੋਕਾਂ ਤੱਕ ਵੀ ਇਹਨ•ਾਂ ਦੁਕਾਨਦਾਰਾਂ ਦੇ ਮੋਬਾਇਲ ਨੰਬਰ ਪਹੁਚਾਏ ਜਾਣਗੇ ਤਾਂ ਜੋ ਲੋਕ ਘਰਾਂ ਅੰਦਰ ਬੈਠਕੇ ਹੀ ਸਮਾਨ ਮੰਗਵਾ ਸਕਣ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਬਣਾਏ ਸਿਵਲ ਕੰਟਰੋਲ ਰੂਮ ਨੰਬਰ 1800-180-3361, 0186-2345542 ਅਤੇ  0186-2346642 ਤੇ ਸੰਪਰਕ ਕਰ ਕੇ ਵੀ ਆਪਣੇ ਖੇਤਰ ਨਾਲ ਸਬੰਧਤ ਕਰਿਆਨਾ ਦੁਕਾਨ ਜਾਂ ਮੈਡੀਕਲ ਸਟੋਰ ਦਾ ਨੰਬਰ ਲੈ ਕੇ ਆਪਣੇ ਜਰੂਰਤ ਦੀ ਦਵਾਈ ਜਾਂ ਕਰਿਆਨਾਂ ਮੰਗਵਾ ਸਕਣਗੇ ਅਤੇ ਸਮਾਨ ਦੀ ਉਨ•ਾਂ ਲੋਕਾਂ ਨੂੰ ਹੋਮ ਡਿਲਵਰੀ ਦਿੱਤੀ ਜਾਵੇਗੇ।
ਉਨ•ਾਂ ਕਿਹਾ ਕਿ ਇਨ•ਾਂ ਹੁਕਮਾਂ ਤੋਂ ਬਾਅਦ ਅਗਰ ਕੋਈ ਵਿਅਕਤੀ ਕਰਫਿਓ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ  ਜਾਵੇਗੀ।

Related posts

Leave a Reply