LATEST : ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਚੁੱਕੀ ਸਹੁੰ

ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਚੁੱਕੀ ਸਹੁੰ

ਹੁਸ਼ਿਆਰਪੁਰ  :

          ਨਗਰ ਨਿਗਮ ਹੁਸਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ਦੇ ਦਫਤਰ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਚੱਲ਼ ਰਹੀ ਸਵੱਛ ਉਤਸਵ ਮੁਹਿੰਮ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਦੇ ਸਟਾਫ ਸਹਿਤ ਸਹੁੰ ਚੁੱਕ ਸਮਾਗਮ ਕਰਵਾਇਆਂ ਗਿਆ, ਜਿਸ ਵਿੱਚ ਨਗਰ ਨਿਗਮ ਦੇ ਸਮੂਹ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਆਪਣੇ ਸ਼ਹਿਰ ਨੁੰ ਸਾਫ-ਸੁਥਰਾ ਰੱਖਣ ਦੀ ਸਹੁੰ ਚੁੱਕੀ ।

                 ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿੱਚ  ਨਗਰ ਨਿਗਮ ਹੁਸ਼ਿਆਰਪੁਰ ਦਾ ਸਾਥ ਦੇਣ ਅਤੇ ਆਪਣੇ ਘਰ ਦਾ ਕੂੜਾ ਅਲੱਗ -ਅਲੱਗ ਕਰਕੇ ਹੀ ਆਪਣੇ ਸਫਾਈ ਸੇਵਕ ਨੂੰ ਦੇਣ। ਉਨ੍ਹਾਂ ਕਿਹਾ ਕਿ ਉਹ ਘਰ ਦੇ ਕੂੜੇ ਨੂੰ  ਬਾਹਰ ਨਾ ਸੁੱਟਣ ਅਤੇ ਨਾ ਹੀ ਅੱਗ ਲਗਾਉਣ ਅਤੇ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਅਤੇ ਖਰੀਦਦਾਰੀ ਕਰਨ ਸਮੇਂ ਆਪਣਾ ਕੱਪੜੇ ਦਾ ਥੈਲਾ ਘਰ ਤੋਂ ਹੀ ਲੈ ਕੇ ਜਾਣ ।

Related posts

Leave a Reply