LATEST : ਨੌਗੱਜਾ ਵਿਖੇ ਗੱਲਾਂ ਚ ਭਰਮਾ ਕੇ ਹਜਾਰਾਂ ਰੁਪਏ ਦੀ ਮਾਰੀ ਠੱਗੀ

ਨੌਗੱਜਾ ਵਿਖੇ ਗੱਲਾਂ ਚ ਭਰਮਾ ਕੇ ਹਜਾਰਾਂ ਰੁਪਏ ਦੀ ਮਾਰੀ ਠੱਗੀ 
ਜਲੰਧਰ  – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) – ਜਲੰਧਰ ਦੇ ਨਜ਼ਦੀਕ ਸਥਿਤ ਫੋਕਲ  ਪੁਆਇੰਟ ਨੌਗੱਜਾ ਰਜਿਤ ਸੀਡ ਸਟੋਰ ਤੇ ਕੰਮ ਕਰਦੇ ਨੌਜਵਾਨ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਬੈਠ ਸਮੇਂ ਬੈਠਾ ਹੋਇਆ ਸੀ ।ਤਾਂ ਮੋਟਰਸਾਈਕਲ ਦੇ ਸਵਾਰ ਇੱਕ ਸਰਦਾਰ ਨੌਜਵਾਨ ਆਇਆ।ਟਰਾਲਾ ਪਿਆ ਸੀ ਪਿੰਡ ਦੀ ਪੇਟੀ ਪਈ ਸੀ ਉਸ ਨੇ ਉਸ ਨੂੰ ਗੱਲਾਂ ਵਿੱਚ ਭਰਮਾ ਕੇ ਉਸ ਦੇ ਦੋ ਹਜ਼ਾਰ ਦੇ ਲੁੱਟ ਲਏ।ਉਹ ਉਸ ਨੂੰ ਕਹਿ ਰਿਹਾ ਸੀ ਕਿ ਮੈਂ ਮੋਬਾਈਲ ਕਿਸੇ ਕੋਲ ਗਹਿਣੇ ਰੱਖਿਆ ਹੋਇਆ ਹੈ।

ਮੈਨੂੰ ਛੁਡਾਉਣ ਲਈ ਪੈਸੇ ਦੇਣੇ ਤੇ ਮੈਂ ਮੋਬਾਇਲ ਤੈਨੂੰ ਹੀ ਦੇ ਦੇਵਾਂਗਾ ।ਉਹ ਮੈਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਕਿਸ਼ਨਗੜ੍ਹ ਲੈ ਗਿਆ ।ਮੇਰੇ ਕੋਲੋਂ ਦੋ ਹਜ਼ਾਰ ਰੁਪਏ ਉਸ ਨੇ ਪਹਿਲਾਂ ਹੀ ਲੈ ਲਏ ਸਨ ਤੇ ਮੈਨੂੰ ਕਿਸ਼ਨਗੜ੍ਹ ਵਿਖੇ ਉਤਰਨ ਲਈ ਕਿਹਾ ਤੇ ਮੋਟਰਸਾਈਕਲ ਸਟਾਰਟ ਕਰਕੇ ਫਰਾਰ ਹੋ ਗਿਆ  । ਉਸ ਕੋਲ  ਪਲਾਟੀਨਾ ਮੋਟਰਸਾਈਕਲ ਦਾ ਨੰਬਰ 3653 ਹੈ । ਠੱਗ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਹੈ ।ਇਸ ਸਬੰਧੀ ਸਥਾਨਕ ਕਿਸ਼ਨਗੜ੍ਹ ਪੁਲਿਸ ਚੌਕੀ ਵਿਖੇ ਸ਼ਿਕਾਇਤ ਕੀਤੀ ਗਈ ਹੈ ।

Related posts

Leave a Reply