LATEST : ਪਠਾਨਕੋਟ ਪ੍ਰਸਾਸਨ ਵੱਲੋਂ ਹਜੂਰ ਸਾਹਿਬ ਤੋਂ ਪਹੁੰਚੇ 7 ਲੋਕਾਂ ਦੀ ਮੈਡੀਕਲ ਜਾਂਚ ਕਰ ਹੋਟਲ ਉਪੋਲੈਂਸ ਵਿਖੇ ਕੀਤਾ ਕੋਆਰਿਨਟਾਈਨ

ਹਜੂਰ ਸਾਹਿਬ ਤੋਂ 7 ਲੋਕ ਪਹੁੰਚੇ ਜਿਲ•ਾ ਪਠਾਨਕੋਟ ਵਿਖੇ
ਜਿਲ•ਾ ਪ੍ਰਸਾਸਨ ਵੱਲੋਂ 7 ਲੋਕਾਂ ਦੀ ਮੈਡੀਕਲ ਜਾਂਚ ਕਰ ਹੋਟਲ ਉਪੋਲੈਂਸ ਵਿਖੇ ਕੀਤਾ ਕੋਆਰਿਨਟਾਈਨ

ਪਠਾਨਕੋਟ 30 ਅਪ੍ਰੈਲ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )
ਕੋਵਿਡ-19 ਦੀ ਮਹਾਂਮਾਰੀ ਨੂੰ ਰੋਕਣ ਲਈ  ਭਾਰਤ ਸਰਕਾਰ ਵੱਲੋਂ ਲਾੱਕ ਡਾਊਣ ਘੋਸ਼ਿਤ ਕੀਤਾ ਗਿਆ ਹੈ। ਜਿਸ ਦੇ ਦੋਰਾਨ ਜਿਲ•ਾ ਪਠਾਨਕੋਟ ਦੇ 7 ਲੋਕ ਜੋ ਹਜੂਰ ਸਾਹਿਬ ਵਿਖੇ ਗਏ ਹੋਏ ਸਨ ਅਤੇ ਲਾੱਕ ਡਾਊਣ ਦੇ ਚਲਦਿਆਂ ਹਜੂਰ ਸਾਹਿਬ ਹੀ ਰੁਕੇ ਹੋਏ ਸਨ ਜਿਨ•ਾਂ ਨੂੰ ਅੱਜ ਜਿਲ•ਾ ਪਠਾਨਕੋਟ ਵਿਖੇ ਲਿਆਂਦਾ ਗਿਆ। ਜਿਕਰਯੋਗ ਹੈ ਬਠਿੰਡਾ ਤੋਂ ਪਠਾਨਕੋਟ ਲਈ ਇੱਕ ਬੱਸ ਵਿੱਚ ਇਨ•ਾਂ 7 ਲੋਕਾਂ ਨੂੰ ਭੇਜਿਆ ਗਿਆ ਜਿਨ•ਾਂ ਨੇ ਜਿਲ•ਾ ਪਠਾਨਕੋਟ ਦੇ ਪਰਮਾਨੰਦ ਤੱਕ ਇਨ•ਾਂ ਲੋਕਾਂ  ਨੂੰ ਪਹੁੰਚਾਇਆ । ਇੱਥੇ ਪਰਮਾਨੰਦ ਵਿਖੇ ਜਿਲ•ਾ ਪ੍ਰਸਾਸਨ ਵੱਲੋਂ ਵਿਸ਼ੇਸ ਡਾਕਟਰਾਂ ਦੀ ਟੀਮ ਜਿਸ ਵਿੱਚ ਸਪੈਸਲ ਮੈਜਿਸਟ੍ਰੇਟ ਵਿਨੇ ਕੁਮਾਰ, ਐਸ.ਐਚ.ਓ. ਤਾਰਾਗੜ• ਸੁਰਿੰਦਰਪਾਲ ਸਿੰਘ , ਰੇਪਿਡ ਟੀਮ ਘਰੋਟਾ ਜਿਸ ਵਿੱਚ ਡਾਕਟਰ ਰਾਘਵ, ਕਰਨ ਅਤੇ ਦਲਜੀਤ ਸਾਮਲ ਸਨ । ਇਸ ਟੀਮ ਵੱਲੋਂ ਬੱਸ ਨੂੰ ਪਰਮਾਨੰਦ ਵਿਖੇ ਰੋਕ ਕੇ ਹਰੇਕ ਵਿਅਕਤੀ ਦਾ ਬੁਖਾਰ ਦੀ ਜਾਂਚ ਕੀਤੀ ਗਈ ਅਤੇ ਕਿਸੇ ਵੀ ਵਿਅਕਤੀ ਵਿੱਚ ਕਿਸੇ ਵੀ ਤਰ•ਾਂ ਦੇ ਕੋਈ ਲੱਛਣ ਨਹੀਂ ਪਾਏ ਗਏ। ਇਸ ਤੋਂ ਬਾਅਦ ਜਿਲ•ਾ ਪ੍ਰਸਾਸਨ ਵੱਲੋਂ ਗੱਡੀਆ ਦਾ ਪ੍ਰਬੰਧ ਕਰ ਕੇ ਇਨ•ਾਂ 7 ਲੋਕਾਂ ਨੂੰ ਡਲਹੋਜੀ ਰੋਡ ਸਥਿਤ ਹੋਟਲ Àਪੋਲੈਂਸ ਵਿਖੇ ਪਹੁੰਚਾਇਆ ਗਿਆ। ਇੱਥੇ ਇਨ•ਾਂ ਲੋਕਾਂ ਨੂੰ 14 ਦਿਨ ਲਈ ਕੋਆਰਿਨਟਾਈਨ ਕੀਤਾ ਜਾਵੇਗਾ ।

Related posts

Leave a Reply