LATEST : ਪਠਾਨਕੋਟ ਵਿੱਚ ਸੁਪਰਵਾਈਜਰ ਅਤੇ ਬਰੀਸਤਾ ਦੀ ਭਰਤੀ ਲਈ ਪਲੇਸਮੈਂਟ ਕੈਪ 24 ਨੂੰ – ਜਿਲ੍ਹਾ ਰੋਜਗਾਰ ਅਫਸਰ 

ਪਠਾਨਕੋਟ ਵਿੱਚ ਸੁਪਰਵਾਈਜਰ ਅਤੇ ਬਰੀਸਤਾ ਦੀ ਭਰਤੀ ਲਈ ਪਲੇਸਮੈਂਟ ਕੈਪ 24 ਨੂੰ – ਜਿਲ੍ਹਾ ਰੋਜਗਾਰ ਅਫਸਰ 

 

ਪਠਾਨਕੋਟ 21 ਜੁਲਾਈ 2023 (ਰਾਜਿੰਦਰ ਰਾਜਨ ) ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਵਲੋਂ ਮਿਤੀ 24 ਜੁਲਾਈ 2023 ਨੂੰ ਡੀ.ਬੀ.ਈ.ਈ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਰਮਨ ਵਲੋ ਦੱਸਿਆ ਗਿਆ ਕਿ ਮਿਤੀ 24.07.2023 ਨੂੰ ਟਾਟਾ ਸਟਾਰਬਕਸ ਪ੍ਰਾਇਵੇਟ ਲਿਮ: ਕੰਪਨੀ ਵਲੋਂ ਸੁਪਰਵਾਈਜਰ ਅਤੇ ਬਰੀਸਤਾ ਦੀਆ ਅਸਾਮੀਆ ਲਈ ਇੰਟਰਵਿਊ ਕੀਤੀ ਜਾਣੀ ਹੈ । ਇਹਨਾਂ ਅਸਾਮੀਆ ਲਈ ਘੱਟ ਤੋਂ ਘੱਟ ਯੋਗਤਾ 12ਵੀ ਪਾਸ ਹੈ, ਅਤੇ ਉਮਰ 25 ਤੋਂ 40 ਸਾਲ ਹੈ । ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਸਾਮੀ ਲਈ ਲੜਕੀਆ ਅਤੇ ਲੜਕੇ ਦੋਨੋਂ ਪਾਰਟ ਟਾਈਮ ਅਤੇ ਫੁਲ ਟਾਈਮ ਜਾਬ ਲਈ ਇੰਟਰਵਿਊ ਦੇ ਸਕਦੇ ਹਨ । ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਪਾਰਟ ਟਾਈਮ ਜਾਬ ਲਈ 7000/- ਰੁਪਏ ਅਤੇ ਫੁਲ ਟਾਈਮ ਜਾਬ ਲਈ 10,000 ਰੁਪਏ ਪ੍ਰਤੀ ਮਹੀਨਾ ਮਿਲਣ ਯੋਗ ਹੋਵੇਗਾ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 24.07.2023 ਨੂੰ ਜਿਲ੍ਹਾ ਰੋਜਾਗਰ ਦਫਤਰ,(ਡੀ.ਬੀ.ਈ.ਈ) ਪਠਾਨਕੋਟ ਵਿਖੇ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ, ਅਧਾਰ ਕਾਰਡ ਅਤੇ 2 ਫੋਟੋਆ ਲੈ ਕੇ ਸਵੇਰੇ 10:00 ਵਜੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ : 7657825214 ਤੇ ਸੰਪਰਕ ਕਰ ਸਕਦੇ ਹਨ ।

Related posts

Leave a Reply