LATEST: ਪਤੀ-ਪਤਨੀ ਵਲੋਂ ਵੱਖ ਵੱਖ ਥਾਵਾਂ ਤੇ ਇਕੋ ਸਮੇਂ ਸ਼ੱਕੀ ਹਾਲਾਤਾਂ ਚ ਖੁਦਕੁਸ਼ੀ

ਜਲੰਧਰ- ਜਲੰਧਰ ‘ਚ ਪਤੀ-ਪਤਨੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੱਕੀ ਹਾਲਾਤਾਂ ਵਿਚ ਦੋਵਾਂ ਨੇ ਇਕੋ ਸਮੇਂ ਵੱਖ-ਵੱਖ ਥਾਵਾਂ ‘ਤੇ ਖੁਦਕੁਸ਼ੀ ਕਰ ਲਈ। ਪਤਾ ਲੱਗਿਆ ਹੈ ਕਿ ਸਾਗਰ ਅਤੇ ਰਾਧਾ ਨਾਮ ਦੇ ਇਸ ਜੋੜੀ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ। ਪਰ ਵਿਆਹ ਤੋਂ ਬਾਅਦ ਰਾਧਾ ਦਾ ਆਪਣੇ ਸਹੁਰਿਆਂ ਨਾਲ ਝਗੜਾ ਹੋਣਾ ਸ਼ੁਰੂ ਹੋ ਗਿਆ।

ਇਸ ਕਾਰਨ ਰਾਧਾ ਅਤੇ ਉਸ ਦਾ ਪਤੀ ਸਾਗਰ ਪਿਛਲੇ ਕੁਝ ਸਮੇਂ ਤੋਂ  ਪਰਿਵਾਰ ਤੋਂ ਵੱਖ ਰਹਿ ਰਹੇ ਸਨ। ਬੀਤੀ ਰਾਤ ਸਾਗਰ ਦੀ ਸਿਹਤ ਅਚਾਨਕ ਵਿਗੜ ਗਈ , ਜਿਸ ਨੂੰ ਉਸਦੇ ਕੁਝ ਦੋਸਤ ਹਸਪਤਾਲ ਲੈ ਗਏ. ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੇ ਨਾਲ ਹੀ ਰਾਧਾ ਜੋ ਆਪਣੇ  ਘਰ ਗਈ ਸੀ, ਨੇ ਵੀ ਖੁਦਕੁਸ਼ੀ ਕਰ ਲਈ।

ਸਾਗਰ ਦੀ ਇੱਕ ਆਡੀਓ ਕਲਿੱਪ  ਵਾਇਰਲ ਹੋ ਗਈ ਹੈ. ਇਸ ਵਿੱਚ ਉਸਨੇ ਆਪਣੀ ਮੌਤ ਦਾ ਕਾਰਨ ਆਪਣੇ ਮਾਪਿਆਂ ਨੂੰ ਦੱਸਿਆ ਹੈ। ਇਸ ਆਡੀਓ ਕਲਿੱਪ ਵਿੱਚ ਸਾਗਰ ਨੇ ਕਿਹਾ ਹੈ ਕਿ ਉਸਦੀ ਜ਼ਮੀਨ ਅਤੇ ਜਾਇਦਾਦ ਵੀ ਉਸਦੇ ਮਾਪਿਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਹੁਣ ਉਸ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

Leave a Reply