LATEST.. ਪਿੰਡਾਂ ਅਤੇ ਸ਼ਹਿਰਾਂ ਵਿੱਚ ਕੈਂਪਾਂ ਰਾਹੀਂ ਕਰੋਨਾ ਟੀਕਾਕਰਨ ਦੇ ਜਾਰੀ ਹੋਏ ਹੁਕਮ : ਐਮਡੀਐਮ,ਦਸੂਹਾ


ਦਸੂਹਾ 15 ਅਪ੍ਰੈਲ (ਚੌਧਰੀ ) : ਅੱਜ ਰਣਦੀਪ ਸਿੰਘ ਹੀਰ,ਪੀ.ਸੀ.ਐਸ,ਐਸ. ਡੀ.ਐਮ.ਦਸੂਹਾ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ,ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 45 ਸਾਲ ਤੋਂ ਲੈ ਕੇ ਵੱਧ ਉਮਰ ਦੇ ਵਿਅੱਕਤੀਆਂ ਨੂੰ ਐਂਟੀ-ਕਰੋਨਾ ਵੈਕਸੀਨ ਲਗਵਾਉਣ ਦਾ ਕੰਮ ਜੰਗੀ ਪੱਧਰ ਤੇ ਕਰਨ ਵਾਸਤੇ ਸਬ-ਡਵੀਜ਼ਨ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਸਿਵਲ ਹਸਪਤਾਲਾਂ,ਹੈਲਥ ਸੈਂਟਰਾਂ ਅਤੇ ਡਿਸਪੈਂਸਰੀਆਂ ਵਿੱਚ ਟੀਕਾਕਰਨ ਦਾ ਕੰਮ ਤਾਂ ਚੱਲ ਹੀ ਰਿਹਾ ਹੈ, ਇਸ ਤੋਂ ਇਲਾਵਾ ਵੱਧ ਤੋਂ ਵੱਧ ਲੋਕਾਂ ਨੂੰ ਹੋਰ ਤੇਜੀ ਨਾਲ ਸਿਹਤਵੰਦ ਕਰਨ ਲਈ ਹੈਲਥ ਟੀਮਾਂ ਦਾ ਗਠਨ ਕਰਕੇ ਸੁਡਿਊਲ ਮੁਤਾਬਿਕ ਸੁਹਿਰਾਂ ਅਤੇ ਪਿੰਡਾਂ ਵਿੱਚ ਹੁਣ ਕੈਂਪਾਂ ਰਾਹੀਂ ਵੀ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਾਸਤੇ ਆਮ ਪਬਲਿਕ ਨੂੰ ਮੁਸ਼ਤਰੀ ਮੁਨਾਦੀ ਅਤੇ ਹੋਰ ਸਾਧਨਾ ਰਾਹੀਂ ਜਾਗਰੂਕ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਜਿਹੀ ਗੰਭੀਰ ਬਿਮਾਰੀ ਤੋਂ ਬਚਨ ਲਈ ਡਿਊਲ ਮੁਤਾਬਕ ਸ਼ਹਿਰਵਾਰ/ਪਿੰਡ ਵਾਰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਵੈਕਸੀਨ ਜ਼ਰੂਰ ਲਗਵਾਉਣ ਅਤੇ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਕਰਨ।ਕੈਂਪ ਦੇ ਸ਼ਡਿਊਲ ਸਬੰਧੀ ਜਾਣਕਾਰੀ ਪਿੰਡ
ਦੇ ਸਰਪੰਚ, ਮੈਂਬਰ ਪੰਚਾਇਤ ਜਾਂ ਪਟਵਾਰੀ ਪਾਸੋਂ ਵੀ ਹਾਸਲ ਕੀਤੀ ਜਾ ਸਕਦੀ ਹੈ।ਉਨ੍ਹਾਂ ਵਲੋਂ ਪ੍ਰਾਈਵੇਟ ਅਦਾਰਿਆਂ,ਖੁੱਦ ਮੁੱਖਤਾਰ ਏਜੰਸੀਆਂ,ਧਾਰਮਿਕ ਸੰਸਥਾਵਾਂ ,ਸਮਾਜ ਸੇਵੀ ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਖੁੱਦ ਅਤੇ ਆਪਣੇ ਵਰਕਰਾਂ ਨੂੰ ਵੀ ਇਹ ਵੈਕਸੀਨ ਜ਼ਰੂਰ ਲਗਵਾਉਣ। ਇਸ ਮੀਟਿੰਗ ਵਿੱਚ ਤਹਿਸੀਲਦਾਰ,ਨਾਇਬ ਤਹਿਸੀਲਦਾਰ, ਸਿਹਤ ਅਧਿਕਾਰੀ, ਕਾਰਜ ਸਾਧਕ ਅਧਿਕਾਰੀ, ਬੀ.ਡੀ.ਪੀ.ਓ., ਸੀ.ਡੀ.ਪੀ.ਓ. ਅਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਹਾਜਰ ਸਨ ।

Related posts

Leave a Reply