LATEST : ਪੁਲਿਸ ਮੁਖੀ ਪਾਚਾ ਖਾਨ ਸਮੇਤ ਚਾਰ ਅਫਗਾਨ ਸੈਨਾ ਕਮਾਂਡਰਾਂ ਨੂੰ ਕੰਧਾਰ ਦੇ ਇੱਕ ਸਟੇਡੀਅਮ ਵਿੱਚ ਭੀੜ ਦੇ ਸਾਹਮਣੇ ਤਾਲਿਬਾਨ ਨੇ ਸ਼ਰੇਆਮ ਗੋਲੀ ਮਾਰੀ

ਕੰਧਾਰ :

ਕੰਧਾਰ ਦੇ ਇੱਕ ਸਟੇਡੀਅਮ ਵਿੱਚ ਭੀੜ ਦੇ ਸਾਹਮਣੇ ਤਾਲਿਬਾਨ ਨੇ ਚਾਰ ਅਫਗਾਨ ਸੈਨਾ ਕਮਾਂਡਰਾਂ ਦੀ ਹੱਤਿਆ ਕਰ ਦਿੱਤੀ।  ਰਾਜਧਾਨੀ ਕਾਬੁਲ ਨੂੰ ਇਸ ਦਿਨ ਅਫਗਾਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਇਨ੍ਹਾਂ ਕਮਾਂਡਰਾਂ ਨੇ 13 ਅਗਸਤ ਨੂੰ ਤਾਲਿਬਾਨ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਵਿੱਚੋਂ ਇੱਕ ਕਮਾਂਡਰ ਹਾਸ਼ਿਮ ਰੈਗਵਾਲ ਹੈ.

ਇੱਥੇ ਤਾਲਿਬਾਨ ਸਮਰਥਕਾਂ ਨੇ ਕੰਧਾਰ ਦੇ ਹੀ ਸ਼ਾਹ ਵਲੀ ਕੋਟ ਦੇ ਪੁਲਿਸ ਮੁਖੀ ਪਾਚਾ ਖਾਨ ਨੂੰ ਵੀ ਮਾਰ ਦਿੱਤਾ ਹੈ। ਤਾਲਿਬਾਨ ਸਮਰਥਕਾਂ ਨੇ ਕਿਹਾ ਕਿ ਪਾਚਾ ਖਾਨ ਇੱਕ ਖੌਫਨਾਕ ਕਮਾਂਡਰ ਸੀ ਜੋ ਤਾਲਿਬਾਨ ਲੜਾਕਿਆਂ ਦੇ ਨਹੁੰ ਖਿੱਚ ਦਿੰਦਾ ਸੀ।

Related posts

Leave a Reply