LATEST : ਪ੍ਰਾਪਰਟੀ ਟੈਕਸ ਨਾਂ ਦੇਣ ਤੇ 3 ਦੁਕਾਨਾਂ ਨੂੰ ਕੀਤਾ ਸੀਲ….ਕਮਿਸ਼ਨਰ ਬਲਬੀਰ ਰਾਜ ਸਿੰਘ

ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਜਾਇਦਾਦ ਸੀਲ ਕਰਨ

HOSHIARPUR (ADESH PARMINDER SINGH) ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਦਿੱਤੇ ਗਏ ਨੋਟਿਸਾਂ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ

 

ਪ੍ਰਾਪਰਟੀ ਟੈਕਸ ਜਮਾਂ ਨਾਂ ਕਰਵਾਉਣ ਤੇ ਉਹਨਾਂ ਪ੍ਰਾਪਰਟੀ ਮਾਲਕਾਂ$ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਸਕੱਤਰ ਅਮਰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਗਈ ਟੀਮ ਜਿਸ ਵਿੱਚ ਇੰਸਪੈਕਟਰ ਮੁਕਲ ਕੇਸਰ, ਕੁਲਵਿੰਦਰ ਕੁਮਾਰ,ਲੇਖ ਰਾਜ, ਬਲਵਿੰਦਰ ਗਾਂਧੀ, ਵਿਕਰਮਜੀਤ, ਸੁਮਿਤ ਸ਼ਰਮਾ, ਅਮਿਤ ਆਦੀਆ, ਉਕਾਰ ਸਿੰਘ ਅਤੇ ਸੰਨੀ ਸ਼ਾਮਲ ਸਨ ਵਲੋਂ ਜਲੰਧਰ ਰੋਡ ਬੱਸ ਸਟੈਂੇਡ ਵਾਲੀ ਗਲੀ ਵਿੱਖੇ 3 ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਤੇ ਉਹਨਾਂ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ.

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ ਨੂੰ ਉਹਨਾਂ ਵੱਲੋਂ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਉਹਨਾਂ ਦੀਆਂ ਦੁਕਾਨਾਂ$ਪ੍ਰਾਪਰਟੀ ਨੂੰ ਸੀਲ ਕੀਤਾ ਜਾਵੇਗਾ.

Related posts

Leave a Reply