LATEST : ਪੰਜਾਬ ਚ ਠੰਡ ਹੋਰ ਵਧੇਗੀ, ਫਰੀਦਕੋਟ ਸਭ ਤੋਂ ਵੱਧ ਠੰਡਾ , ਹੁਸ਼ਿਆਰਪੁਰ 6.2 ਡਿਗਰੀ

ਚੰਡੀਗੜ੍ਹ: ਪੰਜਾਬ ਵਿੱਚ ਸਰਦੀ ਵੱਧ ਰਹੀ ਹੈ। ਇਸ ਹਫ਼ਤੇ ਦੇ ਅੰਤ ਤੱਕ ਕੜਾਕੇ ਦੀ ਠੰਡ ਪੈਣ ਨਾਲ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ‘ਚ ਹਫ਼ਤੇ ਦੇ ਅੰਤ ‘ਚ ਅੱਜ ਦੇ ਮੁਕਾਬਲੇ 3-4 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਕਾਰਨ ਠੰਡ ਬਹੁਤ ਵਧ ਜਾਵੇਗੀ। ਇਸ ਦੌਰਾਨ ਜ਼ਿਆਦਾਤਰ ਥਾਵਾਂ ‘ਤੇ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ।

ਪੰਜਾਬ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਦੂਸ਼ਣ ਦਾ ਪੱਧਰ ਜੋ ਪਹਿਲਾਂ ਬਹੁਤ ਮਾੜਾ ਸੀ, ਹੁਣ ਕਾਫੀ ਸੁਧਾਰ ਹੋਇਆ ਹੈ ਅਤੇ ਹੁਣ ਤਸੱਲੀਬਖਸ਼ ਪੱਧਰ ‘ਤੇ ਹੈ। ਪੰਜਾਬ ਵਿੱਚ ਅਗਲੇ ਹਫ਼ਤੇ ਤੋਂ ਠੰਢ ਹੋਰ ਵਧੇਗੀ। ਐਤਵਾਰ ਨੂੰ ਫਰੀਦਕੋਟ ਸਭ ਤੋਂ ਠੰਢਾ ਰਿਹਾ ਇੱਥੇ ਘੱਟੋ ਘੱਟ ਪਾਰਾ 4.8 ਡਿਗਰੀ ਦਰਜ ਕੀਤਾ ਗਿਆ।ਇਸ ਤੋਂ ਇਲਾਵਾ ਚੰਡੀਗੜ੍ਹ 7.8, ਅੰਮ੍ਰਿਤਸਰ ਤੇ ਲੁਧਿਆਣਾ 6.6, ਪਟਿਆਲਾ 6.5 ਅਤੇ ਗੁਰਦਾਸਪੁਰ ਘੱਟੋ ਘੱਟ ਪਾਰਾ 5.8, ਹੁਸ਼ਿਆਰਪੁਰ ਚ 6.2 ਤੇ ਜਲੰਧਰ 6.4 ਡਿਗਰੀ ਹੈ ।

Related posts

Leave a Reply