LATEST :  ਪੰਜਾਬ ਦੇ ਸਾਰੇ ਕ੍ਰਿਸ਼ਚੀਅਨ ਸਕੂਲ , ਕਾਲਜ ਅੱਜ ਰਹੇ ਬੰਦ , ਬੇਰਿੰਗ ਕਾਲਜ , ਬਟਾਲਾ ਵਿਖੇ ਪੰਜਾਬ ਪੱਧਰ ਦੀ ਰੋਸ਼ ਰੈਲੀ ਵਿਸ਼ਾਲ ਜਨ ਸਮੂਹ ਦਾ ਰੂਪ ਧਾਰਨ ਕਰ ਗਈ

ਬਟਾਲਾ ,  28 ਜਨਵਰੀ(ਸ਼ਰਮਾ , ਸੰਜੀਵ ਨਈਅਰ )
ਅੱਜ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ , ਪੰਜਾਬ ਪੱਧਰ ਦੀ ਰੋਸ਼ ਰੈਲੀ ਵਿਸ਼ਾਲ ਜਨ ਸਮੂਹ ਦਾ ਰੂਪ ਧਾਰਨ ਕਰ ਗਈ । ਇਸ ਰੈਲੀ ਦੀ ਸ਼ੁਰੂਆਤ ਕਾਲਜ ਚਪਲਿਓਣ  ਡਾਕਟਰ. ਵਨੀਤਾ ਦੀ ਪ੍ਰਾਥਨਾ ਦੁਆਰਾ ਕੀਤੀ ਹਾਈ । ਇਹ ਰੋਸ਼ ਰੈਲੀ ਪੰਜਾਬ ਸਰਕਾਰ ਅਤੇ ਬਟਾਲਾ ਪ੍ਰਸ਼ਾਸਨ ਦੇ ਵਿਰੁੱਧ ਕੀਤੀ ਗਈ । ਇਥੇ ਦੱਸਣਯੋਗ  ਹੈ ਕਿ 17 ਜਨਵਰੀ 2020 ਨੂੰ ਬਟਾਲਾ ਦੇ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਤੇ ਹੋਰ ਸਰਕਾਰੀ ਲੋਕਾਂ ਵੱਲੋਂ  ਬਿਨਾਂ ਨੋਟਿਸ  ਦਿੱਤੇ ਕਾਲਜ ਦੀ ਗਰਾਉਂਡ ਵਿਚ ਸੜਕ ਦੀ ਨਿਸ਼ਾਨਦੇਹੀ ਕਰਨ ਦੇ ਯਤਨਾਂ ਦੇ ਵਿਰੁੱਧ ਕਾਲਜ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਵਿਰੋਧ  ਕੀਤਾ ਗਿਆ ਸੀ । ਇੱਥੇ ਇਹ ਵੀ ਦਸਣਯੋਗ  ਹੈ ਕਿ ਕਾਲਜ ਗਰਾਊਂਡ 1872   ਤੋਂ ਜਦ ਬੇਰਿੰਗ ਸਕੂਲ ਬਣਿਆ ਸੀ ਤੇ ਫਿਰ ਇਹ ਸਕੂਲ ਹੀ 1944 ਵਿਚ , ਫਿਰ ਬੇਰਿੰਗ ਕਾਲਜ ਬਣ ਗਿਆ ਸੀ ਤੇ 1978 ਵਿਚ ਕਾਲਜ ਗਰਾਊਂਡ ਦੀ ਦੀਵਾਰ ਬਟਾਲਾ ਪ੍ਰਸ਼ਾਸ਼ਨ ਤੋਂ ਨਿਸ਼ਾਨਦੇਹੀ ਕਰਵਾ ਕੇ ਕੀਤੀ ਗਈ ਸੀ । ਕਾਲਜ ਗਰਾਊਂਡ  ਬਟਾਲਾ ਦੀ ਵਾਹਿਦ ਇਕੋ ਇਕ ਗਰਾਊਂਡ ਹੈ ।
ਜਿਸ ਵਿਚ 400 ਮੀਟਰ ਦਾ ਟਰੈਕ ਹੈ । ਇਸ ਟਰੈਕ ਵਿਚ ਕਾਲਜ ਦੇ ਵਿਦਿਆਰਥੀ ਹੀ ਨਹੀਂ ਸਗੋਂ ਬਟਾਲਾਂ ਸਹਿਰ  ਦੇ ਆਮ ਲੋਕ ਸਵੇਰੇ ਸ਼ਾਮ ਕਸਰਤ ਤੇ ਸੈਰ ਕਰਨ ਆਉਂਦੇ ਹਨ । ਇਸ ਗਰਾਊਂਡ  ਨੇ ਸੁਰਜੀਤ ਸ਼ਿੰਘ ਤੇਜਾ ਵਰਗੇ ਉਲੰਪੀਅਨ , ਸੁਰਜੀਤ ਸਿੰਘ ਰੰਧਾਵਾ , ਮੁਖਬੈਨ ਸਿੰਘ ਤੇ ਮਨਜੀਤ ਕੌਰ ਵਰਗੀ ਅਰਜਨ ਏਡਵਡੀ ਵੀ ਇਸੇ ਗਰਾਊਂਡ ਦੀ ਦੇਣ ਹੈ । ਅੱਜ ਦੀ ਰੋਸ਼ ਰੈਲੀ ਵਿਚ ਐਲਵਣ ਮਸੀਹ ( ਜਨਰਲ ਸੈਕਟਰੀ ਸੀ . ਐਨ . ਆਈ ਦਿੱਲੀ ) , ਬਿਸ਼ਪ ਰੇਵ ਯੂਨਸ ਮੇਸੀ  ( ਵਾਈਸ ਪ੍ਰਧਾਨ ਸੀ . ਐਨ . ਆਈ ਦਿੱਲੀ ) , ਅਤੇ ਬਿਸ਼ਪ ਰੇਵ ਵਾਰਿਸ  ਮਸੀਹ ( ਬਿਸ਼ਪ ਆਫ ਦਿਲੀ )  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਅੱਜ ਦੀ ਇਹ ਰੈਲੀ ਬਿਸ਼ਪ ਦੀ ਮੋਸਟ ਰੇਵ ਡਾਕਟਰ ਪੀ ਕੇ ਸਮਾਨਤਾ ਰਾਏ ਜੀ ਦੀ ਰਹਿਨੁਮਾਈ ਵਿਚ ਕੀਤੀ ਗਈ । ਇਸ ਮੌਕੇ ਤੇ ਮੋਸਟ ਰੇਵ ਡਾਕਟਰ ਪੀ . ਕੇ. ਸਮਾਨਤਾ ਰਾਏ ਜੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਸਾਰੀਆਂ ਹੀ ਕ੍ਰਿਸਟੀਅਨ  ਤੇ ਹੋਰ ਧਰਮਾਂ ਦੀਆਂ ਦੀ ਸਮਾਜਕ ਸੰਸਥਾਵਾਂ  ਦੇ ਜਿਨਾਂ ਨੇ ਅੱਜ ਸਾਰੇ ਸਕੂਲ ,  ਕਾਲਜ  ਬੰਦ ਕਰਕੇ ਸਾਡੀ ਇਸ ਰੋਸ਼ ਰੈਲੀ ਵਿਚ ਸ਼ਿਰਕਤ ਕੀਤੀ ਹੈ । ਅਸੀਂ ਸਾਰੇ ਇਕੱਠੇ ਹੋ ਕੇ ਸਮਾਜ ਦੇ ਭਲੇ ਲਈ ਕੰਮ ਕਰ ਰਹੇ ਹਾਂ ਤੇ ਜੇ ਕੋਈ ਸ਼ਕਤੀ ਕਿਸੇ ਦਾ ਨੁਕਸਾਨ ਕਰਨ ਦਾ ਯਤਨ ਕਰੇ ਤਾਂ ਅਸੀਂ ਓਹਨਾਂ  ਦਾ ਹਰ ਤਰਾਂ ਦਾ ਵਿਰੋਧ – ਕਰਾਗੇ , ਸੰਘਰਸ਼ ਕਰਾਂਗੇ । ਇਸ ਰੈਲੀ ਵਿਚ ਸ਼੍ਰੀ ਡੈਨੀਅਲ ਬੀ . ਦਾਸ ( ਪ੍ਰਾਪਰਟੀ ਮੈਨੇਜਰ ਡੀਏਸਿਸ ਆਫ , ਅੰਮ੍ਰਿਤਸਰ ) ਨੇ ਵੀ ਸੰਬੋਧਨ ਕੀਤਾ । ਇਸ ਰੈਲੀ ਵਿਚ ਪੰਜਾਬ , ਹਿਮਾਚਲ , ਡਲਹੋਜੀ , ਚੰਡੀਗੜ ਤੋਂ ਸਾਰੀਆਂ ਕ੍ਰਿਸਟੀਅਨ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ । ਇਸ ਮੌਕੇ ਸੈਕਟਰੀ ਡੇਰਿਕ ਇੰਜ਼ਲਜ਼ , ਬੇਰਿੰਗ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ . ਐਡਵਰਡ ਮਸੀਹ , ਪ੍ਰੋਫੈਸਰ ਸੁਖਜਿੰਦਰ ਸਿੰਘ ਬਾਠ , ਪ੍ਰੋਫੈਸਰ ਨਰਿੰਦਰ ਸਿੰਘ , ਪ੍ਰੋਫੈਸਰ ਨਰੇਸ਼ , ਪ੍ਰੋਫੈਸਰ ਅਸ਼ਵਨੀ ਕਾਂਸਰਾ , ਪ੍ਰੋਫੈਸਰ ਨੀਰਜ ਸ਼ਰਮਾ , ਪ੍ਰੋਫੈਸਰ ਲਲਿਤ , ਪ੍ਰੋਫੈਸਰ ਪਾਵਨ , ਪ੍ਰੋਫੈਸਰ ਹਰਪ੍ਰਭ੍ਹਜੀਤ ਸਿੰਘ ,  ਮੈਡਮ ਅਮਨਜੋਤ ਕੌਰ ਰੰਧਾਵਾ ,  ਮੈਡਮ ਪਾਰੁਲ , ਮੈਡਮ ਅਲਕਾ  , ਰਜਿਸਟ੍ਰਾਰ ਰੋਬਿਨ  ਬੇਰਿੰਗ  ਕਾਲਜੀਏਟ ਸਕੂਲ ਦੇ ਪ੍ਰਿੰਸੀਪਲ  ਡਾਕਟਰ ਰਾਜਨ ਚੌਧਰੀ  ਆਦਿ ਹਾਜਰ ਸਨ । ਇਸ ਰੈਲੀ ਵਿਚ ਰਾਸ਼ਟਰੀ ਪੱਧਰ  ਦੇ ਪਾਦਰੀਆਂ ਤੇ ਵੀ ਸ਼ਿਰਕਤ ਕੀਤੀ । ਇਸ ਮੌਕੇ ਅਮਿਤ ਪ੍ਰਕਾਗ ( ਡਾਇਸਸ ਆਫ  ਅੰਮ੍ਰਿਤਸਰ ) , ਥੌਮਸ ( ਕੋਟ ਜੋਗਰਾਜ ਜਲੰਧਰ ਚੁਰਚ ) , ਅਮਨ ਗਿਲ ( ਸਾਬਕਾ ਚੇਅਰਮੈਨ ਡਾਇਸਸ ਵੈਲਫੇਅਰ ਬੋਰਡ ) ਸੋਨੂੰ ਜਫਰ ( ਜਨਰਲ ਸਕੱਤਰ ਪੀ . ਪੀ . ਸੀ )  ਹਮੀਦ ਮਸੀਹ ਸਾਬਕਾ  ਮੈਬਰ ਐਸ ਐਸ , ਬੋਰਡ ) ਜੋਹਨ ਕੋਟਲੀ ( ਸਾਬਕਾ ਮੈਂਬਰ ਜਲ ਬੋਰਡ ) ਸੇਮਲ ਮਸੀਹ , ਵਿਕ ਮਸੀਹ , ਤਰਸੇਮ ਸਹੋਤਾ , ਪੀਟਰ ਚੀਦਾ ,  ਤੇ ਐਡਵੋਕੇਟ ਖੋਖਰ ਹਾਜ਼ਰ ਸਨ |

Related posts

Leave a Reply