LATEST :: > ਪੰਜਾਬ ਰਾਜ ਮੁਲਾਜ਼ਮ ਦਲ ਰਸਡੈਮ ਦੀ ਅਹਿਮ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਜੱਗਾ ਦੀ ਪ੍ਰਧਾਨਗੀ ਹੇਠ ਹੋਈ April 20, 2020April 20, 2020 Adesh Parminder Singh RAJINDER RAJANBUREAUPATHANKOTCANADIAN DOABA TIMESPATHANKOT : ਅੱਜ ਪੰਜਾਬ ਰਾਜ ਮੁਲਾਜ਼ਮ ਦਲ ਰਸਡੈਮ ਦੀ ਅਹਿਮ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਜੱਗਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਜਾਣਕਾਰੀ ਚੇਅਰਮੈਨ ਮੁਲਾਜ਼ਮ ਦਲ ਰਸਡੈਮ ਗੁਰਨਾਮ ਸਿੰਘ ਮਟੌਰ ਨੇ ਦਿੰਦਿਆਂ ਦੱਸਿਆ ਕਿ ਰਸਡੈਮ ਤੋਂ ਜ਼ੋ ਕਲਾਸ ਤਿੰਨ ਦੇ ਮੁਲਾਜ਼ਮ 30 ਮਾਰਚ 2020 ਨੂੰ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਕਲਾਸ ਚਾਰ ਦੇ ਮੁਲਾਜ਼ਮ ਜੋ 60 ਸਾਲ ਦੀ ੳੁਮਰ ਪੂਰੀ ਕਰ ਚੁੱਕੇ ਹਨ , ਜਿਹਨਾਂ ਨੇ ਪਹਿਲੇ ਸਾਲ ਦੇ ਵਾਧੇ ਲਈ ਸੇਵਾ ਮੁਕਤੀ ਤੋਂ ਪਹਿਲਾਂ ਅਪਲਾਈ ਕੀਤਾ ਸੀ, ਅਤੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ 30-9-2020 ਨੂੰ ਸੇਵਾ ਮੁਕਤ ਕਰਨਾ ਹੈ, ੳਹਨਾਂ ਵਲੋਂ ਵਾਧੇ ਸਬੰਧੀ ਬੇਨਤੀ ਪੱਤਰ ਦਫ਼ਤਰਾਂ ਵਿੱਚ ਹਨ, ਪ੍ਰੰਤੂ ਅਚਾਨਕ covid 19 ਕਾਰਨ ਕਰਫ਼ਿਊ ਲੱਗਣ ਕਾਰਨ ਵਾਧੇ ਸਬੰਧੀ ਚੀਫ ਇੰਜੀਨੀਅਰ ਦਫ਼ਤਰ ਵਲੋਂ ਮੰਨਜ਼ੂਰੀਆ ਨਹੀਂ ਹੋ ਸਕੀਆਂ, ੳਹਨਾਂ ਦੇ ਅਪ੍ਰੈਲ ਮਹੀਨੇ ਦੀ ਤਨਖਾਹ ਦੇ ਡਿਊਟੀ ਸਰਟੀਫੀਕੇਟ ਭੇਜਣ ਵਿੱਚ ਆ ਰਹੀ ਅੜਚਣ ਨੂੰ ਦੂਰ ਕਰਨ ਹਿੱਤ ਚੀਫ ਇੰਜੀਨੀਅਰ ਰਸਡੈਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹਨਾਂ ਮੁਲਾਜ਼ਮਾਂ ਨੇ ਪਹਿਲੇ ਸਾਲ ਦੇ ਵਾਧੇ ਲਈ ਅਪਲਾਈ ਕੀਤਾ ਸੀ ੳਹਨਾਂ ਦੇ ੳਹਨਾਂ ਹੀ ਬੇਨਤੀ ਪੱਤਰਾਂ ਨੂੰ ਮਨਜ਼ੂਰ ਕਰਕੇ 30-9-2020 ਤੱਕ ਵਾਧੇ ਦਾ ਸਾਂਝੇ ਤੌਰ ਤੇ ਮਨਜ਼ੂਰੀ ਪੱਤਰ ਜਾਰੀ ਕੀਤਾ ਜਾਵੇ ਤਾਂ ਜ਼ੋ ਇਹਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਰੂਟੀਨ ਵਿਚ ਬਣ ਸਕਣ , ਅਤੇ 31ਮਾਰਚ 2020 ਤੱਕ ਰੀਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਪ੍ਰੋਵੀਜਨ ਪੈਨਸ਼ਨ ਲਾਈ ਜਾਵੇ ਕਿਉਂਕਿ ੳਹਨਾਂ ਦੇ ਪੈਨਸ਼ਨ ਕੇਸ ਵੀ ਸਰਕਾਰ ਵਲੋਂ ਅਚਾਨਕ ਰੀਟਾਇਰ ਕਰਨ ਦੇ ਫੈਸਲੇ ਕਾਰਨ ਦਫ਼ਤਰਾਂ ਵਿੱਚ ਲੰਬਿਤ ਪਏ ਹਨ , ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ , ਹਰਪਾਲ ਸਿੰਘ ਖੋਖਰ, ਸੇਵਾ ਸਿੰਘ, ਰਣਜੀਤ ਸਿੰਘ ਗੋਸਲ, ਹਰਪਾਲ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ ਚਾਰਜਮੈਨ ਵੀ ਹਾਜ਼ਿਰ ਸਨ.CONTACT FOR NEWSRAJINDER RAJANMOB:. 94174-27656 WHATSAPPrajan_pathankot@yahoo.com Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...