LATEST : ਬਟਾਲਾ ਵਿੱਚ ਸੀ. ਏ. ਏ ਦੇ ਸਮਰਥਨ ਵਿੱਚ ਦੇਸ਼ ਜਗਾਓ ਮੰਚ ਦਾ ਕੀਤਾ ਗਿਆ ਗਠਨ , ਕੱਢਿਆ ਜਾਵੇਗਾ ਵਿਸ਼ਾਲ ਤਿਰੰਗਾ ਮਾਰਚ 

ਬਟਾਲਾ (ਸ਼ਰਮਾ. ਨਈਅਰ ) 
ਸੀ. ਏ. ਏ (ਨਾਗਰਿਕਤਾ ਸੋਧ ਕਾਨੂੰਨ )ਦੇ ਸਮਰਥਨ ਵਿੱਚ ਬਟਾਲਾ ਵਿੱਚ 4ਫਰਵਰੀ 2020ਨੂੰ ਤਿਰੰਗਾ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਕਿਤ ਸੰਸਥਾਵਾਂ ਦੇ ਪ੍ਰਤੀਨਿੱਧੀ ਹਿਸਾ ਲੈਣਗੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੇਸ਼ ਬਚਾਓ ਮੰਚ ਦੇ ਸੰਯੋਜਕ ਪੰਕਜ ਮਹਾਜਨ, ਸਹਿ ਸੰਯੋਜਕ ਹਨੀ ਮਿੱਤਲ ਮੰਚ ਦੇ ਮੇਂਬਰ ਹੀਰਾ ਵਾਲਿਆਂ, ਵਿਨੈ ਮਹਾਜਨ, ਰਕੇਸ਼ ਭੱਟੀ ਅਤੇ ਵਿਨੋਦ ਸ਼ਰਮਾ ਨੇ ਸੰਯੁਕਤ ਰੂਪ ਵਿੱਚ ਦੱਸਿਆ ਕਿ ਦੇਸ਼ ਹਿੱਤ ਵਿੱਚ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਬਟਾਲਾ ਦੇ ਇਤਿਹਾਸ ਵਿੱਚ ਮਿਸਾਲ ਸਾਬਿਤ ਹੋਵੇਗੀ ਇਸ ਵਿਸ਼ਾਲ ਤਿਰੰਗਾ ਯਾਤਰਾ ਦਾ ਮਕਸਦ ਦੇਸ਼ ਵਿਰੋਧੀ ਤਾਕਤਾਂ ਵਲੋਂ ਸੀ. ਏ. ਏ ਦੇ ਸੰਬੰਧ ਵਿੱਚ ਦੇਸ਼ ਦੇ ਨਾਗਰਿਕਾ ਨੂੰ ਗੁਮਰਾਹ ਕਰਨ ਦੀਆ ਚਾਲਾ ਤੋਂ ਬਚਾਉਂਦਾ ਹੈ ਅੱਜ ਦੇਸ਼ ਭਗਤ ਸਰਕਾਰ ਦੇ ਰਾਸ਼ਟਰ ਹਿੱਤ ਵਾਲੇ ਕੰਮਾ ਤੋਂ ਹਤਾਸ਼ ਹੋ ਕੇ ਵਿਰੋਧੀ ਪਾਰਟੀਆਂ ਵਲੋਂ ਭਾਰਤ ਦੇ ਦੁਸ਼ਮਣ ਦੇਸ਼ਾ ਦੀ ਮਦਦ ਨਾਲ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਣ ਦੇ ਯਤਨ ਕੀਤੇ ਜਾ ਰਹੇ ਹਨ
ਜਿਹੜੇ ਕਿ ਅਤਿਅੰਤ ਨਿੰਦਣਯੋਗ ਹਨ ਉਹਨਾਂ ਆਖਿਆ ਕਿ ਸੀ. ਏ. ਏ ਵਿੱਚ ਕਿਤੇ ਵੀ ਕਿਸੇ ਦੀ ਨਾਗਰਿਕਤਾ ਖੋਹਣ ਦੀ ਗੱਲ ਨਹੀ ਕੀਤੀ ਗਈ ਇਹ ਕਾਨੂੰਨ ਕੇਵਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਜ਼ੁਲਮਾਂ ਦੇ ਸ਼ਿਕਾਰ ਹਿੰਦੂ, ਸਿੱਖ, ਜੈਨ, ਈਸਾਈ, ਬੋਧੀ, ਪਾਰਸੀ ਧਰਮਾਂ ਨਾਲ ਸੰਬੰਧਿਤ ਲੋਕ ਜਿਹੜੇ 31ਦਸੰਬਰ 2014ਤੋਂ ਪਹਿਲਾ ਭਾਰਤ ਵਿੱਚ ਰਹਿ ਰਹੇ ਹਨ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਲਈ ਨਾਗਰਿਕਤਾ ਕਾਨੂੰਨ  ਵਿੱਚ ਸੋਧ ਕੀਤੀ ਗਈ ਹੈ ਉਹਨਾਂ ਆਖਿਆ ਕਿ ਇਸ ਤਿਰੰਗਾ ਯਾਤਰਾ ਵਿੱਚ ਹਰ ਵਰਗ, ਜਾਤਿ ਦੇ ਲੋਕ ਦੇਸ਼ ਦੀ ਏਕਤਾ, ਅਖੰਡਤਾ ਦੀ ਰਾਖੀ ਲਈ ਸ਼ਾਮਿਲ ਹੋਣਗੇ ਉਹਨਾਂ ਦੱਸਿਆ ਕਿ ਨੌਜਵਾਨ, ਮਹਿਲਾਵਾਂ ਅਤੇ ਵਿਦਿਆਰਥੀ ਵਰਗ ਵੀ ਪੂਰੇ ਉਤਸ਼ਾਹ ਨਾਲ ਰਾਸ਼ਟਰ ਹਿੱਤ ਵਾਲੇ ਇਸ ਕਾਰਜ ਵਿੱਚ ਭਾਗ ਲੈਣਗੇ ਉਹਨਾਂ ਕਿਹਾ ਕਿ ਨਕਸਲਵਾਦੀਆਂ, ਪਾਕਿਸਤਾਨ -ਪ੍ਰਸਤਾਂ, ਹਿੰਸਾ ਕਰਨ ਵਾਲਿਆਂ, ਟੁਕੜੇ ਟੁਕੜੇ ਗੈਂਗ ਅਤੇ ਭਾਰਤ ਵਿਰੋਧੀ ਤਾਕਤਾਂ ਨੂੰ ਜਵਾਬ ਦੇਣ ਲਈ ਭਾਰਤ ਵਾਸੀ ਇਕ ਜੁਟ ਹਨ ਅਤੇ ਲੋਕ ਦੇਸ਼ ਹਿੱਤ ਵਾਲੀ ਸਰਕਾਰ ਦੇ ਫੈਂਸਲੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਇਸ ਦੇ ਨਾਲ ਹੀ ਅਸੀ ਦੇਸ਼ ਦੇ ਵਿੱਚ ਰਹਿ ਗਏ ਦੇਸ਼ ਵਿਰੋਧਿ ਏਜੇਂਡੇ ਤੇ ਕੰਮ ਕਰਨ ਵਾਲੇ ਅਨਸਰਾਂ ਨੂੰ ਚੇਤਾਵਨੀ ਦੇੰਦੇ ਹਾਂ ਕਿ ਜੇ ਕਰ ਉਹਨਾਂ ਨੂੰ ਭਾਰਤ ਵਿੱਚ ਰਹਿਣਾ ਪਸੰਦ ਨਹੀ ਤਾਂ ਬੇਸ਼ੱਕ ਉਹ ਅੱਤਵਾਦ ਦੇ ਮੋਢੀ ਮੁਲਕ ਪਾਕਿਸਤਾਨ ਵਿੱਚ ਚਲੇ ਜਾਣ ਉਹਨਾਂ ਕਿਹਾ ਕਿ ਮੁਸਲਮਾਨਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੂਰੀ ਦੁਨੀਆਂ ਵਿੱਚ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਥੇ ਉਹਨਾਂ ਨੂੰ ਦੂਜੇ ਦੇਸ਼ਾ ਨਾਲ ਕਿਤੇ ਵੱਧ ਅਧਿਕਾਰ ਪ੍ਰਾਪਤ ਹਨ ਉਹਨਾਂ ਆਖਿਆ ਕਿ ਅਸੀ ਮੁਸਲਮਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਇਸ ਹਿੰਸਾਵਾਦੀ ਸੋਚ ਨੂੰ ਛੱਡ ਕੇ ਦੇਸ਼ ਦੇ ਤਰੱਕੀ ਵਿੱਚ ਅਪਣਾ ਯੋਗਦਾਨ ਦੇਣ ਅਤੇ ਇਸ ਦੇਸ਼ ਹਿੱਤ ਵਾਲੇ ਫੈਂਸਲੇ ਦਾ ਸਮਰਥਨ ਕਰਨ

Related posts

Leave a Reply