LATEST : ਬਟਾਲਾ ਸ਼ਹਿਰ ਲਈ ਅੰਮ੍ਰਿਤ ਯੋਜਨਾ ਦੇ ਟੈਂਡਰ ਮਨਜ਼ੂਰ ਹੋਏ – ਤ੍ਰਿਪਤ ਬਾਜਵਾ

ਅਗਲੇ 15 ਦਿਨਾਂ ਤੱਕ ਸ਼ੁਰੂ ਹੋਵੇਗਾ ਸੀਵਰੇਜ ਪੈਣ ਦਾ ਕੰਮ
ਬਟਾਲਾ, 29 ਜਨਵਰੀ ( SANJEEV, SHARMA)- ਬਟਾਲਾ ਸ਼ਹਿਰ ਨਿਵਾਸੀਆਂ ਲਈ ਅੱਜ ਇੱਕ ਚੰਗੀ ਖਬਰ ਆਈ ਹੈ। ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਲਈ ਲਾਗੂ ਕੀਤੀ ਜਾਣ ਵਾਲੀ ਅੰਮ੍ਰਿਤ ਸਕੀਮ ਦੇ ਟੈਂਡਰ ਅੱਜ ਮਨਜ਼ੂਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਬਟਾਲਾ ਸ਼ਹਿਰ ਲਈ ਜੋ ਅੰਮ੍ਰਿਤ ਯੋਜਨਾ ਦੇ ਟੈਂਡਰ ਲਗਾਏ ਗਏ ਸਨ, ਉਹ ਅੱਜ ਮਨਜ਼ੂਰ ਹੋ ਗਏ ਹਨ। ਸ. ਬਾਜਵਾ ਨੇ ਕਿਹਾ ਕਿ ਟੈਂਡਰ ਮਨਜ਼ੂਰ ਹੋਣ ਤੋਂ ਬਾਅਦ ਹੁਣ ਅਗਲੇ 15 ਦਿਨਾਂ ਤੱਕ ਬਟਾਲਾ ਸ਼ਹਿਰ ਵਿੱਚ ਅੰਮ੍ਰਿਤ ਯੋਜਨਾ ਦੇ ਕੰਮ ਸ਼ੁਰੂ ਹੋ ਜਾਣਗੇ। ਸ. ਬਾਜਵਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਨਹੀਂ ਹੈ ਉਹ ਨਵਾਂ ਪਾਇਆ ਜਾਵੇਗਾ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕੀਤੀ ਜਾਵੇਗੀ। ਸ. ਬਾਜਵਾ ਨੇ ਕਿਹਾ ਕਿ ਇਸਦੇ ਨਾਲ ਜਿਥੇ ਸੀਵਰੇਜ ਦੀ ਦਰੁਸਤੀ ਕਰਨ ਵਾਲੀ ਹੈ ਉਹ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਮ੍ਰਿਤ ਯੋਜਨਾ ਤਹਿਤ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਵਾਟਰ ਸਪਲਾਈ ਨਾਲ ਜੋੜ ਕੇ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਸ. ਬਾਜਵਾ ਨੇ ਦੱਸਿਆ ਕਿ ਅੰਮ੍ਰਿਤ ਯੋਜਨਾ ਦੇ ਟੈਂਡਰ ਮਨਜ਼ੂਰ ਹੋਣ ਨਾਲ ਜਿਨ੍ਹਾਂ ਇਲਾਕਿਆਂ ਦੇ ਸੀਵਰੇਜ ਕਰਕੇ ਵਿਕਾਸ ਕਾਰਜ ਰੁਕੇ ਹੋਏ ਸਨ ਉਹ ਹੁਣ ਬਹੁਤ ਜਲਦੀ ਸ਼ੁਰੂ ਹੋ ਜਾਣਗੇ। ਸ. ਬਾਜਵਾ ਨੇ ਜਿਥੇ ਬਟਾਲਾ ਸ਼ਹਿਰ ਵਾਸੀਆਂ ਨਾਲ ਯੋਜਨਾ ਦੇ ਟੈਂਡਰ ਮਨਜ਼ੂਰ ਹੋਣ ਦੀ ਖੁਸ਼ੀ ਸਾਂਝੀ ਕੀਤੀ ਹੈ ਉਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਹੈ।

Related posts

Leave a Reply