LATEST.. ਬਲਾਕ ਭੂੰਗਾ ਚ ਕੋਰੋਨਾ ਨੇ ਪੈਰ ਪਸਾਰੇ,18 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ ) : ਅੱਜ ਬਲਾਕ ਭੂੰਗਾ ‘ਚ ਕੋਰੋਨਾ ਮਰੀਜਾਂ ਵਿਚ ਹੋਰ ਵਾਧਾ ਹੋਇਆ ਹੈ। ਬਲਾਕ ਭੂੰਗਾ ਵਿਚ ਅੱਜ 18 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ 29 ਅਪ੍ਰੈਲ ਨੂੰ 31 ਲੋਕਾਂ ਦੇ ਕੋਰੋਨਾ ਟੈਸਟਾਂ ਦੀ ਸੈਂਪਲਿੰਗ ਹੋਈ।ਇਸ ਮੌਕੇ ਡਾ ਯਸ਼ਪਾਲ ਦੀ ਅਗਵਾਈ ਹੇਠ 31 ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਕੀਤੀ ਗਈ ਸੀ।ਇਸ ਸਬੰਧੀ ਡਾ ਯਸ਼ਪਾਲ ਨੇ ਦੱਸਿਆ ਕਿ ਇਨ੍ਹਾਂ 31 ਆਰ.ਟੀ. ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਵਿਚ 8 ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਿਸ ਵਿੱਚ ਗੜ੍ਹਦੀਵਾਲਾ ਸ਼ਹਿਰ ਦੇ 3 ਕੇਸ ਅਤੇ ਵੱਖ-ਵੱਖ ਪਿੰਡਾਂ ਦੇ 5 ਕੇਸ ਪਾਜ਼ੇਟਿਵ ਪਾਏ ਗਏ ਹਨ।ਇਸ ਮੌਕੇ ਡਾ ਯਸ਼ਪਾਲ,ਸਰਤਾਜ ਸਿੰਘ, ਜਗਦੀਪ ਸਿੰਘ,ਅਰਪਿੰਦਰ ਸਿੰਘ,ਗੁਰਿੰਦਰ ਸਿੰਘ, ਮਨਜਿੰਦਰ ਸਿੰਘ (ਸਾਰੇ ਹੈਲਥ ਵਰਕਰ), ਪਰਮਜੀਤ ਸਿੰਘ ਫਾਰਮੇਸੀ ਅਫਸਰ, ਸਰਬਜੀਤ ਕੌਰ ਸੀ.ਐੱਚ.ਓ, ਸੁਰਿੰਦਰ ਕੌਰ ਏ.ਐੱਨ.ਐੱਮ, ਜਸਵਿੰਦਰ ਕੌਰ ਏ.ਐੱਨ.ਐੱਮ, ਹਰਜਿੰਦਰ ਕੌਰ ਏ.ਐੱਨ.ਐੱਮ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply