LATEST.. ਬਲਾਕ ਭੂੰਗਾ ‘ਚ ਗੜ੍ਹਦੀਵਾਲਾ,ਹਰਿਆਣਾ ਅਤੇ ਹੋਰ ਪਿੰਡਾਂ ਦੇ 16 ਲੋਕਾਂ ਰਿਪੋਰਟ ਆਈ ਪਾਜੇਟਿਵ, ਗੜ੍ਹਦੀਵਾਲਾ ਵਿਚ ਸੇਹਤ ਵਿਭਾਗ ਵਲੋਂ 64 ਹੋਰ ਲੋਕਾਂ ਦੀ ਕੀਤੀ ਸੈਂਪਲਿੰਗ


ਗੜ੍ਹਦੀਵਾਲਾ 2 ਮਈ (ਚੌਧਰੀ ) : ਬਲਾਕ ਭੂੰਗਾ ਚ ਕੋਰੋਨਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ।ਸੇਹਤ ਵਿਭਾਗ ਵਲੋਂ ਲਏ ਗਏ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਦੀ ਆਈ ਰਿਪੋਰਟ ਵਿੱਚ ਗੜ੍ਹਦੀਵਾਲਾ ਦੇ 2,ਹਰਿਆਣਾ ਦੇ 7 ਅਤੇੇ ਵੱੱ ਵੱਖ ਪਿੰਡਾਂ ਦੇ 7 ਲੋਕਾਂ ਸਮੇਤ 16 ਲੋਕਾਂ ਦੀ ਰਿਪੋਰਟ ਕੋੋਰੋਨਾ ਪਾਜੇਟਿਵ ਆਈ ਹੈ।

ਸੇਹਤ ਵਿਭਾਗ ਵਲੋਂ ਅੱਜ ਬਲਾਕ ਭੂੰਗਾ ਦੇ ਅਧੀਨ ਆਉਂਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਸੇਹਤ ਵਿਭਾਗ ਵਲੋਂ 64 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਸੈਂਪਲਿੰਗ ਡਾ ਯਸ਼ਪਾਲ ਦੀ ਅਗਵਾਈ ਹੇਠ ਦਾਣਾ ਮੰਡੀ ਗੜ੍ਹਦੀਵਾਲਾ ਵਿਖੇ 40 ਵਿਅਕਤੀਆਂ ਅਤੇ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਪੁਲਿਸ ਨਾਕੇ ਦੌਰਾਨ 24 ਵਿਅਕਤੀਆਂ ਦੇ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਕੀਤੀ ਗਈ।

ਇਸ ਮੌਕੇ ਡਾ ਯਸ਼ਪਾਲ ਨੇ ਦੱਸਿਆ ਅੱਜ ਕੀਤੀ ਗਈ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਦੀ ਰਿਪੋਰਟ 72 ਘੰਟਿਆਂ ਬਾਅਦ ਆਵੇਗੀ। ਇਸ ਮੌਕੇ ਡਾ ਯਸ਼ਪਾਲ,ਡਾ ਜਤਿੰਦਰ ਕੁਮਾਰ, ਡਾ ਜਗਤਾਰ ਸਿੰਘ, ਜਸਤਿੰਦਰ ਕੁਮਾਰ ਬੀ ਈ ਈ, ਹੈਲਥ ਵਰਕਰ ਸਰਤਾਜ ਸਿੰਘ, ਹੈਲਥ ਵਰਕਰ ਅਸ਼ਵਨੀ ਕੁਮਾਰ, ਅਮਨਦੀਪ ਕੌਰ ਸੀ ਐਚ ਓ ਧੂਤਕਲਾਂ ਆਦਿ ਹਾਜਰ ਸਨ। 

Related posts

Leave a Reply