LATEST.. ਬੇਰੁਜ਼ਗਾਰੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ : ਡਾ ਜਸਪਾਲ ਸਿੰਘ

ਗੜ੍ਹਦੀਵਾਲਾ 13 ਮਈ (ਚੌਧਰੀ) : ਅੱਜ ਗੜਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲੀ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਸਹਿਬ ਤੇ ਜਨ ਸੱਕਤਰ ਪੰਜਾਬ ਭਗਵਾਨ ਸਿੰਘ ਚੌਹਾਨ ਤੇ ਲੋਕ ਸਭਾ ਇਨਚਾਰਜ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਹਿਮ ਮੀਟਿੰਗ ਹੋਈ। ਜਿਸ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਵਿਸੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਉਹਨਾਂ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ।ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਤੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਬਦੌਲਤ ਮਿਲਿਆ ਹੈ।ਸਾਨੂੰ ਉਹਨਾਂ ਦੀਆਂ ਸਿਖਿਆਵਾਂ ਤੇ ਚਲਣਾ ਚਾਹੀਦਾ ਹੈ ਅਤੇ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਤੇ ਪਰਮਿੰਦਰ ਸਿੰਘ ਐਡਵੋਕੇਟ ਨੂੰ ਪ੍ਰਧਾਨ ਤੇ ਸੰਦੀਪ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਤੇ ਪਹੁੰਚੇ ਪਟੇਲ ਯੂਥ ਪ੍ਰਧਾਨ ਟਾਂਡਾ,ਗੁਰਦੀਪ ਸਿੰਘ ਵਾਈਸ ਯੂਥ ਪ੍ਰਧਾਨ ਟਾਂਡਾ,ਡਾਕਟਰ ਸੁਖਦੇਵ ਸਿੰਘ ਰਮਦਾਸਪੁਰ,ਚਮਨ ਲਾਲ ਤੱਖੀ,ਕਸਮੀਰ ਸਿੰਘ,ਰਵੀ ਕੁਮਾਰ,ਜਸਪ੍ਰੀਤ ਸਿੰਘ,ਮਲਕੀਤ ਸਿੰਘ,ਗੁਰਪ੍ਰੀਤ ਸਿੰਘ,ਅਮਰਜੀਤ ਸਿੰਘ,ਬਲਕਾਰ ਸਿੰਘ,ਸੁਮਨਦੀਪ,ਜਗੀਰ ਸਿੰਘ,ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply