LATEST : ਭਾਰਤੀ ਅਜੀਤ ਸਿੰਘ ਜੈਤੋਸਰਜਾ ਨੇ ਹਸਨਪੁਰ ਖੁਰਦ ਅਤੇ ਲਾਧੂਭਾਣਾ ਦੇ ਸਰਕਾਰੀ ਮਿਡਲ ਸਕੂਲਾਂ ਨੂੰ ਐੱਲ.ਈ.ਡੀ. ਦਾਨ ਕੀਤੀਆਂ

ਬਟਾਲਾ, 3 ਫਰਵਰੀ (NYYAR,SHARMA)- ਸਰਕਾਰੀ ਮਿਡਲ ਸਕੂਲ ਹਸਨਪੁਰ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਲਾਧੂਭਾਣਾ ਦੇ ਵਿਦਿਆਰਥੀ ਵੀ ਹੁਣ ਸਮਾਰਟ ਕਲਾਸ ਰੂਮ ਵਿੱਚ ਈ-ਕੰਨਟੈਂਟ ਰਾਹੀਂ ਸਿੱਖਿਆ ਪ੍ਰਾਪਤ ਕਰ ਸਕਣਗੇ। ਪਿੰਡ ਜੈਤੋਸਰਜਾ ਦੇ ਪ੍ਰਵਾਸੀ ਭਾਰਤੀ ਸ. ਅਜੀਤ ਸਿੰਘ ਯੂ.ਐੱਸ.ਏ. ਨੇ ਇਹਨਾਂ ਦੋਵਾਂ ਸਕੂਲਾਂ ਨੂੰ ਸਮਾਰਟ ਐੱਲ.ਈ.ਡੀ. ਦਾਨ ਕੀਤੀਆਂ ਹਨ।
ਹਸਨਪੁਰ ਅਤੇ ਲਾਧੂਭਾਣਾ ਸਕੂਲਾਂ ਨੂੰ ਸਮਾਰਟ ਐੱਲ.ਈ.ਡੀ. ਦਾਨ ਕਰਨ ਮੌਕੇ ਪ੍ਰਵਾਸੀ ਭਾਰਤੀ ਸ. ਅਜੀਤ ਸਿੰਘ ਯੂ.ਐੱਸ.ਏ. ਨੇ ਕਿਹਾ ਕਿ ਉਨ੍ਹਾਂ ਦੀ ਖਾਹਸ਼ ਹੈ ਕਿ ਸਾਡੇ ਪੰਜਾਬ ਦੇ ਬੱਚੇ ਵੀ ਸਿੱਖਿਆ ਦੇ ਖੇਤਰ ਵਿੱਚ ਕਿਸੇ ਨਾਲੋਂ ਘੱਟ ਨਾ ਰਹਿਣ। ਉਨ੍ਹਾਂ ਕਿਹਾ ਕਿ ਅੱਜ ਸਾਇੰਸ ਅਤੇ ਤਕਨੌਲੋਜੀ ਦੇ ਯੁੱਗ ਵਿੱਚ ਨਵੀਂਆਂ ਤਕਨੀਕਾਂ ਇਜ਼ਾਦ ਹੋਣ ਨਾਲ ਸਿੱਖਿਆ ਗ੍ਰਹਿਣ ਕਰਨ ਦੇ ਢੰਗ ਵੀ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਕਨੀਕਾਂ ਵਿੱਚ ਇੱਕ ਤਕਨੀਕ ਹੈ ਸਮਾਰਟ ਕਲਾਸ ਰੂਮ, ਜਿਸ ਵਿੱਚ ਬੱਚਿਆਂ ਨੂੰ ਈ-ਕੰਨਟੈਂਟ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਈ-ਕੰਨਟੈਂਟ ਪ੍ਰਣਾਲੀ ਨੂੰ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤਾ ਗਿਆ ਹੈ ਜਿਸ ਰਾਹੀਂ ਵਿਦਿਆਰਥੀ ਹੋਰ ਵੀ ਵਧੀਆ ਢੰਗ ਨਾਲ ਸਿੱਖਿਆ ਗ੍ਰਹਿਣ ਕਰ ਸਕਣਗੇ।
ਇਸ ਮੌਕੇ ਸਰਕਾਰੀ ਮਿਡਲ ਸਕੂਲ ਦੀ ਇੰਚਾਰਜ ਸ਼੍ਰੀਮਤੀ ਸੱਤਿਆ ਦੇਵੀ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਐੱਲ.ਈ.ਡੀ. ਦੀ ਬਹੁਤ ਲੋੜ ਸੀ, ਜਿਸਨੂੰ ਪ੍ਰਵਾਸੀ ਭਾਰਤੀ ਸ. ਅਜੀਤ ਸਿੰਘ ਜੈਤੋਸਰਜਾ ਨੇ ਪੂਰਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਐੱਲ.ਈ.ਡੀ. ਲੱਗਣ ਨਾਲ ਬੱਚਿਆਂ ਦਾ ਪੜ੍ਹਾਈ ਵਿੱਚ ਰੁਝਾਨ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ। ਇਸ ਮੌਕੇ ਦੋਵਾਂ ਸਕੂਲਾਂ ਦੇ ਸਮੂਹ ਸਟਾਫ਼ ਨੇ ਐੱਲ.ਈ.ਡੀ. ਦਾਨ ਕਰਨ ਲਈ ਪ੍ਰਵਾਸੀ ਭਾਰਤੀ ਸ. ਅਜੀਤ ਸਿੰਘ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਕਾਰੀ ਮਿਡਲ ਸਕੂਲ ਹਸਨਪੁਰ ਕਲਾਂ ਦੀ ਇੰਚਾਰਜ ਸ਼੍ਰੀ ਸੱਤਿਆ ਦੇਵੀ, ਅਧਿਆਪਕ ਹਰਪ੍ਰੀਤ ਸਿੰਘ ਮਾਨ, ਨਰਿੰਦਰ ਸਿੰਘ ਪੱਡਾ, ਸ਼ਰਨਜੀਤ ਕੌਰ, ਰਾਜਦੀਪ ਕੌਰ, ਸਰਬਜੀਤ ਕੌਰ ਅਤੇ ਸਰਕਾਰੀ ਮਿਡਲ ਸਕੂਲ ਲਾਧੂਭਾਣਾ ਦੇ ਇੰਚਾਰਜ ਸ਼੍ਰੀਮਤੀ ਸੁਸ਼ਮਾ ਰਾਣੀ, ਅਧਿਆਪਕ ਨਵਤੇਜ ਪਾਲ ਸਿੰਘ, ਅਮਿਤ ਭਾਰਦਵਾਜ, ਦੇਵੀ ਵੀ ਹਾਜ਼ਰ ਸਨ।
Attachments area

Related posts

Leave a Reply