ਬਟਾਲਾ (, SHARMA ,ਨਈਅਰ )
ਮੰਗਲਵਾਰ ਨੂੰ ਮੀਂਹ ਦੇ ਬਾਵਜੂਦ ਬੇਰਿੰਗ ਕਾਲਜ ਦੀ ਜਗ੍ਹਾ ਦਾ ਵਿਵਾਦ ਨੂੰ ਲੈ ਕੇ ਉਨ੍ਹਾਂ ਦੀ ਇਕਜੁਟਤਾ ਨੇ ਇਕ ਮਿਸਾਲ ਪੈਦਾ ਕੀਤੀ। ਪੰਜਾਬ, ਹਿਮਾਚਲ, ਦਿਲੀ ਤੋਂ ਬੇਰਿੰਗ ਕਾਲਜ ਵਿਚ ਆਏ ਡੈਲੀਗੇਟਸ ਨੇ ਆਪਣੇਆਪਣੇ ਸੰਬੋਧਨ ਦੌਰਾਨ ਰਾਜ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਘੇਰਿਆ। ਉਨ੍ਹਾਂ ਕਾਲਜ ਮੈਦਾਨ ਦੀ ਜਗ੍ਹਾ ਤੇ ਪੂਰੇ ਦਸਤਾਵੇਜ ਮੀਡੀਆ ਦੇ ਸਾਹਮਣੇ ਪੇਸ਼ ਕੀਤੇ। ਇਕ ਵਾਰ ਫਿਰ ਉਨ੍ਹਾਂ ਕਿਹਾ ਕਿ ਉਹ ਆਪਣੇ ਕਾਲਜ ਦੇ ਮੈਦਾਨ ਦੀ ਇਕ ਇੰਚ ਜਗ੍ਹਾ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਸੜਕ ਨਿਰਮਾਨ ਦੇ ਲਈ ਨਹੀਂ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਕਿਉਂ ਨਾ ਦੇਣੀ ਪਵੇਂ। ਦਰਅਸਲ 17 ਜਨਵਰੀ ਨੂੰ ਮਾਲ ਵਿਭਾਗ ਨੇ ਕਾਲਜ ਦੀ ਜਗ੍ਹਾ ਤੇ ਸਰਕਾਰੀ ਜ਼ਮੀਨ ਦੀ ਦਾਵੇਦਾਰੀ ਪੇਸ਼ ਕੀਤੀ ਸੀ। ਉਸ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਤੇ ਟੀਚਿੰਗ ਤੇ ਨਾੱਨ ਟੀਚਿੰਗ ਸਟਾਫ ਨੇ ਵਿਰੋਧ ਕੀਤਾ ਸੀ।
ਜਿਸ ਦੇ ਬਾਅਦ ਪ੍ਰਸ਼ਾਸਨ ਨੂੰ ਖਾਲ੍ਹੀ ਹੱਥ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ। ਪ੍ਰਸ਼ਾਸਨ ਨੇ 28 ਜਨਵਰੀ ਨੂੰ ਜਗ੍ਹਾ ਦੇ ਕਾਗਜ਼ਾਤ ਪੇਸ਼ ਕਰਨ ਦੇ ਲਈ ਕਿਹਾ ਸੀ। ਉਸ ਗੱਲ ਤੇ ਖਰਾ ਉਤਰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਨੇ ਜਗ੍ਹਾ ਦੇ ਕਾਗਜਾਤ ਪੇਸ਼ ਕਰ ਦਿੱਤੇ। ਫਿਲਹਾਲ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਆਇਆ। ਇਨ੍ਹਾਂ ਜ਼ਰੂਰ ਕਿਹਾ ਕਿ ਇਹ ਜਗ੍ਹਾ ਸਰਕਾਰੀ ਹੈ। ਇਸ ਤੇ ਸੜਕ ਨਿਰਮਾਣ ਹੋ ਕੇ ਰਹੇਗਾ। ਮੰਗਲਵਾਰ ਨੂੰ ਸਵੇਰੇ ਬਟਾਲਾ ਵਿਚ ਬਾਰਸ਼ ਕਾਫੀ ਤੇਜ ਹੋਈ। ਉਸ ਦੇ ਬਾਅਦ ਮੈਦਾਨ ਵਿਚ ਇਕਠਾ ਹੋਇਆ ਟੀਚਿੰਗ ਤੇ ਨਾੱਨ ਟੀਚਿੰਗ ਸਟਾਫ, ਡੈਲੀਗੇਟਸ ਕਾਲਜ ਆਡੀਟੋਰੀਅਮ ਵਿਚ ਚਲੇ ਗਏ। ਉੱਥੇ ਕਾਲਜ ਦੇ ਪ੍ਰਬੰਧਕਾਂ ਨੇ ਵਿਸ਼ਾਲ ਇਕੱਠ ਦਾ ਸੰਬੋਧਨ ਕੀਤਾ। ਉੱਧਰ ਪ੍ਰਾਪਰਟੀ ਮੈਨੇਜਰ ਡੈਨੀਅਲ ਬੀਦਾਸ ਨੇ ਕਿਹਾ ਕਿ ਜਿਸ ਜਗ੍ਹਾ ਤੇ ਸਰਕਾਰ ਦਾਵਾ ਕਰ ਰਹੀ ਸੀ। ਉਸ ਜਗ੍ਹਾ ਦੇ ਕਾਗਜ਼ਾਤ ਕਾਲਜ ਪ੍ਰਬੰਧਕ ਕਮੇਟੀ ਨੇ ਪੇਸ਼ ਕਰ ਦਿੱਤੇ ਹਨ। ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਸ਼ਾਸਨ ਇਸ ਜਗ੍ਹਾ ਤੇ ਸੜਕ ਦਾ ਨਿਰਮਾਣ ਕਰਦਾ ਹੈ। ਇਸ ਮੌਕੇ ਬਿਸ਼ਪ ਡਾ. ਸਮੰਤਰਾ ਰਾਏ, ਸੈਕਟਰੀ ਡਾ. ਡੈਰਿਕ ਏਂਜਲਸ, ਆਯੂਬ ਡੈਨੀਅਲ, ਕਾਲਜ ਪਿ੍ਰੰ. ਐਡਵਰਡ ਮਸੀਹ, ਡਾ. ਰਾਜਨ ਚੌਧਰੀ, ਡਾ. ਸੈਡਰਿਕ, ਸੋਹਨ ਲਾਲ ਆਦਿ ਹਾਜ਼ਰ ਸਨ।
ਨਹੀਂ ਰੁਕਣ ਵਾਲਾ ਵਿਰੋਧ……………….
ਕਾਲਜ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਵਿਰੋਧ ਰੁਕਣ ਵਾਲਾ ਨਹੀਂ ਹੈ। ਕਿਉਂਕਿ ਪ੍ਰਸ਼ਾਸਨ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਅੰਤ ਅਸੀਂ ਕਰਾਂਗੇ। ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਕਾਰਵਾਈ ਰਾਜਨੀਤੀ ਮੰਸ਼ਾ ਦੇ ਤੌਰ ਤੇ ਕੀਤੀ ਗਈ। ਇੰਨੇ ਸਾਲਾਂ ਤੋਂ ਨਿਸ਼ਾਨਦੇਹੀ ਦੀ ਯਾਦ ਨਹੀਂ ਆਈ ਸੀ। ਹੁਣ ਕਾਲਜ ਮੈਦਾਨ ਤੇ ਨਜ਼ਾਇਜ ਕਬਜਾ ਕਰਨ ਦੀ ਨੀਅਤ ਨਾਲ ਨਿਸ਼ਾਨਦੇਹੀ ਕੀਤੀ ਗਈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp