Latest : ਮੋਦੀ ਸਰਕਾਰ  ਨੇ ਹੱਦ ਦੇ ਅੰਦਰ ਦੁਕਾਨਾਂ ਖੋਲ੍ਹਣ ਦੀ ਛੋਟ ਦੇ ਦਿੱਤੀ

ਨਵੀਂ ਦਿੱਲੀ : ਮੋਦੀ ਸਰਕਾਰ  ਨੇ ਨਗਰ ਨਿਗਮ ਦੀ ਹੱਦ ਦੇ ਅੰਦਰ ਅਤੇ ਬਾਹਰ ਸਥਿਤ ਦੁਕਾਨਾਂ ਖੋਲ੍ਹਣ  ਦੀ ਛੋਟ ਦੇ ਦਿੱਤੀ ਹੈ। 
ਜਾਰੀ ਹੁਕਮਾਂ ਮੁਤਾਬਕ ਜਿਹੜੀਆਂ ਦੁਕਾਨਾਂ ਦੀ ਰਜਿਸਟਰੇਸ਼ਨ ਸ਼ਾਪਸ ਐਂਡ ਐਸਟੈਬਲਿਸ਼ਮੈਂਟ ਐਕਟ ਤਹਿਤ ਉਹਨਾਂ ਦੇ ਸਬੰਧਤ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹੋਈ ਹੈ, ਇਹਨਾਂ ਵਿਚੋਂ ਵੀ  ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਤੋਂ ਬਾਹਰ ਰਿਹਾਇਸ਼ੀ ਕੰਪਲੈਕਸ, ਮਾਰਕਿਟ ਕੰਪਲੈਕਸ ਵਿਚ ਸਥਿਤ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ ਪਰ ਮਲਟੀ ਬਰੈਂਡ ਅਤੇ ਸਿੰਗਲ ਬਰੈਂਡ ਮਾਲ ਨਹੀਂ ਖੁੱਲ੍ਹ ਸਕਣਗੇ।
ਇਸ ਤੋਂ ਇਲਾਵਾ ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਦੇ ਅੰਦਰ ਵੀ ਗਵਾਂਢ ਵਿਚ ਬਣੀਆਂ ਦੁਕਾਨਾਂ ਤੇ ਰਿਹਾਇਸ਼ੀ ਕੰਪਲੈਕਸ ਵਿਚ ਬਣੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਪਰ ਮਾਰਕਿਟ ਕੰਪਲੈਕਸ ਵਿਚ ਬਣੀਆਂ ਦੁਕਾਨਾਂ ਤੇ ਮਲਟੀ ਬਰੈਂਡ ਤੇ ਸਿੰਗਲ ਬਰੈਂਡ ਮਾਲ ਨਹੀਂ ਖੁੱਲ੍ਹ ਸਕਣਗੇ।  ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਤੋਂ ਬਾਹਰ ਮਾਰਕਿਟ ਕੰਪਲੈਕਸ ਵਿਚ ਦੁਕਾਨਾਂ ਖੋਲ੍ਹਣ  ਦੀ ਛੋਟ ਹੈ ਪਰ ਹੱਦ ਦੇ ਅੰਦਰ ਮਾਰਕਿਟ ਕੰਪਲੈਕਸ ਵਿਚ ਦੁਕਾਨਾਂ ਖੋਲ੍ਹਣ  ਦੀ ਛੋਟ ਨਹੀਂ ਹੈ।
ਇਹ ਦੁਕਾਨਾਂ ਖੋਲ੍ਹਣ  ਵਾਸਤੇ ਸਟਾਫ ਸਿਰਫ 50 ਫੀਸਦੀ ਹੀ ਕੰਮ ਕਰੇਗਾ ਤੇ ਮਾਸਕ ਪਾ ਕੇ ਰੱਖੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇਗਾ। 

COPY OF NOTIFICATION

Related posts

Leave a Reply