LATEST: ਰਘੁਨਾਥ ਸੰਕੀਰਤਨ ਮੰਡਲ ਨੇ ਅੰਨਪੂਰਣਾ ਪ੍ਰੋਜੈਕਟ ਤਹਿਤ ਇਕ ਮਹੀਨਾ ਕੀਤਾ ਪੂਰਾ, ਤਾਲਾਬੰਦੀ ਦੌਰਾਨ ਬੇਸਹਾਰਾ ਅਤੇ ਸਾਧੂ ਸੰਤਾਂ ਨੂੰ ਭੋਜਨ ਵੰਡਿਆ ਜਾ ਰਿਹਾ 

ਰਘੁਨਾਥ ਸੰਕੀਰਤਨ ਮੰਡਲ ਨੇ ਅੰਨਪੂਰਣਾ ਪ੍ਰੋਜੈਕਟ ਤਹਿਤ ਇਕ ਮਹੀਨਾ ਕੀਤਾ ਪੂਰਾ 
 
ਪਠਾਨਕੋਟ 4 ਜੂਨ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਰਘੁਨਾਥ ਸੰਕੀਰਤਨ ਮੰਡਲ ਵਲੋਂ ਪਿਛਲੇ ਇਕ ਮਹੀਨੇ ਤੋਂ ਤਾਲਾਬੰਦੀ ਦੌਰਾਨ ਬੇਸਹਾਰਾ ਅਤੇ ਸਾਧੂ ਸੰਤਾਂ ਨੂੰ ਭੋਜਨ ਵੰਡਿਆ ਜਾ ਰਿਹਾ ਹੈ ਇਹ ਸੇਵਾਵਾਂ ਨੂੰ ਦੇਂਦਿਆਂ ਪੂਰਾ ਮਹੀਨਾ  ਹੋ ਗਿਆ ਹੈ।  ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਪਵਨ ਮਹਾਜਨ ਨੇ ਦੱਸਿਆ ਕਿ ਪ੍ਰੋਜੈਕਟ ਚੇਅਰਮੈਨ ਪ੍ਰਿੰਸ ਕਸ਼ਯਪ ਦੀ ਅਗਵਾਈ ਹੇਠ ਪਿਛਲੇ ਮਹੀਨੇ ਤੋਂ ਅੰਨਪੂਰਣਾ ਪ੍ਰੋਜੈਕਟ ਤਹਿਤ ਭੋਜਨ ਵੰਡਿਆ ਜਾ ਰਿਹਾ ਹੈ। 
 
ਉਨ੍ਹਾਂ ਨੇ ਦੱਸਿਆ ਕਿ  ਉਹਨਾਂ ਦਾ ਮੰਡਲ ਧਾਰਮਿਕ ਕੰਮਾਂ ਵਿਚ ਜੋਰਦਾਰ ਢੰਗ ਨਾਲ ਕੰਮ ਕਰ ਰਿਹਾ ਹੈ । ਪਿਛਲੇ ਇਕ ਮਹੀਨੇ ਦੌਰਾਨ ਜਦੋਂ ਕੋਰੋਨਾ ਦੀ ਦੂਜੀ ਲਹਿਰ ਵਧੀ, ਸਰਕਾਰ ਦੁਆਰਾ ਤਾਲਾਬੰਦੀ ਦੀ ਸੀਮਾ ਵਧਾਉਣ ਤੇ ਸਖਤ ਪਾਬੰਦੀਆਂ ਲਾਈਆਂ ਗਈਆਂ, ਜਿਸ ਕਾਰਨ ਸੜਕਾਂ ਤੇ ਰਹਿਣ ਵਾਲੇ ਬੇਸਹਾਰਾ ਹਨ ਲੋਕਾਂ ਅਤੇ ਸੰਤਾਂ ਨੂੰ ਰਾਤ ਦਾ ਖਾਣਾ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ। 
 
ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਰੋਜ਼ਾਨਾ ਲਗਭਗ 150 ਤੋਂ 200 ਲੋਕਾਂ ਨੂੰ ਰਾਤ ਦਾ ਖਾਣਾ ਮੁਹੱਈਆ ਕਰਵਾ ਰਹੀ ਹੈ।  ਇਸ ਮੌਕੇ ਰਾਕੇਸ਼ ਕਸ਼ਯਪ, ਰਜਤ ਸ਼ਰਮਾ, ਗੁਲਸ਼ਨ ਮਹਿਰਾ, ਮਹੰਤ ਰਾਹੁਲ, ਮੋਹਿਤ, ਯੋਗੇਸ਼ ਮਹਾਜਨ, ਧਰਮਿਸ਼ ਜਰਾਲ ਮੌਜੂਦ ਸਨ।

Related posts

Leave a Reply