LATEST : ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਦੇਹ ਵਪਾਰ ਦੇ ਦੋਸ਼ ਹੇਠ 2 ਲੜਕੀਆਂ ਸਮੇਤ 5 ਗ੍ਰਿਫ਼ਤਾਰ

ਗੁਰਦਾਸਪੁਰ :   ਗੁਰਦਾਸਪੁਰ ਦੇ ਬਟਾਲਾ ਰੋਡ ‘ਤੇ ਸਥਿਤ ਬੇਨਾਮੀ ਹੋਟਲ ‘ਚ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਦੋ ਔਰਤਾਂ ਅਤੇ ਤਿੰਨ ਮਰਦਾਂ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਹੈ ।

 ਉਕਤ ਜਗ੍ਹਾ ‘ਤੇ ਕਾਫੀ ਸਮੇਂ ਤੋਂ ਇਹ ਧੰਦਾ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ ਬਟਾਲਾ ਰੋਡ ‘ਤੇ ਸ਼ਮਸ਼ਾਨਘਾਟ ਦੇ ਸਾਹਮਣੇ ਬਣੀ ਇਮਾਰਤ ‘ਚ ਬਣੇ ਰੈਸਟੋਰੈਂਟ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਰੈਸਟੋਰੈਂਟ ਦੇ ਬਾਹਰ ਫਾਸਟ ਫੂਡ ਫੂਡ ਦਾ ਬੋਰਡ ਲੱਗਾ ਹੋਇਆ ਹੈ ਪਰ ਰੈਸਟੋਰੈਂਟ ਦਾ ਕੋਈ ਨਾਂ ਨਹੀਂ ਦਿੱਤਾ ਗਿਆ ਹੈ । ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਰੈਸਟੋਰੈਂਟ ਵਿੱਚ ਅੱਜ ਵੀ ਕਈ ਜੋੜੇ ਨਾਜਾਇਜ਼ ਤੌਰ ‘ਤੇ  ਹਨ ਜਿਸ ਕਾਰਨ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਪੁਲਿਸ ਨੇ ਰੈਸਟੋਰੈਂਟ ਵਿੱਚੋਂ ਦੋ ਔਰਤਾਂ ਅਤੇ ਤਿੰਨ ਪੁਰਸ਼ਾਂ ਨੂੰ ਗਿ੍ਫ਼ਤਾਰ ਕੀਤਾ ਹੈ।

Related posts

Leave a Reply