LATEST.. ਲੋਕ ਅਕਾਲੀ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਬਹੁਤ ਦੁਖੀ : ਜਸਵੀਰ ਸਿੰਘ ਰਾਜਾ

ਅੱਜ ਗੜ੍ਹਦੀਵਾਲਾ ਵਿਖੇ ਕਈ ਪਰਿਵਾਰ ਚੌਧਰੀ ਪਰਮਜੀਤ ਕੌਰ ਦੀ ਅਗਵਾਈ ਵਿਚ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਿਲ

ਗੜ੍ਹਦੀਵਾਲਾ 7 ਜੂਨ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਕਈ ਪਰਿਵਾਰ
ਚੌਧਰੀ ਪਰਮਜੀਤ ਕੌਰ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ । ਇਸ ਮੌਕੇ ਆਮ ਆਦਮੀ ਪਾਰਟੀ ਟਰਾਂਸਪੋਰਟ ਵਿੰਗ ਦੇ ਸੂਬਾ ਵਾਇਸ ਪ੍ਰਧਾਨ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਹਨ। ਉਨਾਂ ਕਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਜੋ ਕੰਮ ਕੀਤੇ ਹਨ, ਉਸਨੂੰ ਪੰਜਾਬ ਦੇ ਲੋਕ ਦੇਖ ਤੇ ਸਮਝ ਰਹੇ ਹਨ । ਕੇਜਰੀਵਾਲ ਵਲੋਂ ਜੇਕਰ ਦਿੱਲੀ ਵਿਚ ਐਨਾ ਵੱਡਾ ਉਪਰਾਲਾ ਕੀਤਾ ਜਾ ਸਕਦਾ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ।ਇਸ ਮੌਕੇ ਸ਼ਾਮਿਲ ਹੋਏ ਲਲਿਤ ਕੁਮਾਰ,ਬਾਂਕਾ ਲਾਲ,ਰਾਜ ਰਾਣੀ,ਪਰਵਿੰਦਰ ਕੁਮਾਰ,ਦੀਪਕ ਕਰੀਰ,ਸਿਮਰ ਕਰੀਰ, ਸਤੀਸ਼ ਕੁਮਾਰ, ਸਚਿਨ ਸਿੱਧੂ, ਵਰਿੰਦਰ ਸਿੱਧੂ, ਕੁਲਦੀਪ ਕੌਰ ਪਾਰਟੀ ਵਿਚ ਸ਼ਾਮਲ ਹੋਏ। ਜਿਨਾਂ ਦਾ ਸਿਰੋਪਾ ਪਾ ਕੇ ਪਾਰਟੀ ਵਿਚ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ,ਕੁਲਦੀਪ ਮਿੰਟੂ, ਹਰਭਜਨ ਸਿੰਘ ਢੱਟ, ਰਜਿੰਦਰ ਸਿੰਘ ਬਲਾਕ ਪ੍ਰਧਾਨ, ਚੌਧਰੀ ਸੁਖਰਾਜ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ ਥਿੰਦਾ, ਸੁਨੀਲ ਕਲਿਆਣ ਆਦਿ ਹਾਜ਼ਰ ਸਨ ।

Related posts

Leave a Reply