LATEST : ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ, ਵੱਖਵਾਦੀ ਤੇ ਕੱਟੜਪੰਥੀ ਤੱਤਾਂ ਦੀਆਂ ਕਾਰਵਾਈਆਂ ‘ਤੇ ਡੂੰਘੀ ਚਿੰਤਾ

NEW DELHI  : ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਆਪਣੇ ਟਵੀਟ ‘ਚ ਲਿਖਿਆ ਕਿ ਇਸ ਹਫਤੇ ਕੈਨੇਡਾ ‘ਚ ਸਾਡੇ ਡਿਪਲੋਮੈਟਿਕ ਮਿਸ਼ਨਾਂ ਤੇ ਕੌਂਸਲੇਟਾਂ ਖਿਲਾਫ ਵੱਖਵਾਦੀ ਤੇ ਕੱਟੜਪੰਥੀ ਤੱਤਾਂ ਦੀਆਂ ਕਾਰਵਾਈਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਕੱਲ੍ਹ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਸੀ।

 

ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਆਪਣੇ ਟਵੀਟ ‘ਚ ਕਿਹਾ, ਭਾਰਤ ਸਰਕਾਰ ਨੇ ਸਪੱਸ਼ਟੀਕਰਨ ਮੰਗਿਆ ਹੈ ਕਿ ਅਜਿਹੇ ਤੱਤਾਂ ਨੂੰ ਪੁਲਿਸ ਦੀ ਮੌਜੂਦਗੀ ਵਿਚ ਸਾਡੇ ਡਿਪਲੋਮੈਟਿਕ ਮਿਸ਼ਨਾਂ ਤੇ ਕੌਂਸਲੇਟਾਂ ਦੀ ਸੁਰੱਖਿਆ ਨੂੰ ਭੰਗ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ.

Related posts

Leave a Reply