LATEST: ਵੈਕਸੀਨੇਸ਼ਨ ਤੋਂ ਬਾਅਦ ਲੋਕਾਂ ‘ਚ ਖ਼ੂਨ ਦੇ ਥੱਕੇ ਜੰਮਣ ਦੀ ਵਜ੍ਹਾ ਦਾ ਪਤਾ ਲਗਾ ਲਿਆ

ਜਰਮਨੀ: ਕੋਵਿਡ-19 ਦੀ ਵੈਕਸੀਨ ਬਣਨ ਦੇ ਬਾਅਦ ਤੋਂ ਹੀ ਦੁਨੀਆ ਦੇ ਕਈ ਦੇਸ਼ਾਂ ਵਿਚ ਵੈਕਸੀਨੇਸ਼ਨ ਤੋਂ ਬਾਅਦ ਲੋਕਾਂ ‘ਚ ਖ਼ੂਨ ਦੇ ਥੱਕੇ ਜੰਮਣ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ ਸਨ। ਆਕਸਫੋਰਡ-ਐਸਟ੍ਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲੈਣ ਵਾਲਿਆਂ ‘ਚ ਖ਼ੂਨ ਦੇ ਥੱਕੇ ਜੰਮਣ ਦੇ ਮਾਮਲੇ ਮਿਲੇ ਸਨ। ਪਰ ਇਸ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਪਾ ਰਿਹਾ ਸੀ। ਹੁਣ ਜਰਮਨੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਖ਼ੂਨ ਦੇ ਥੱਕੇ (Blood Clotting) ਜੰਮਣ ਦੀ ਵਜ੍ਹਾ ਦਾ ਪਤਾ ਲਗਾ ਲਿਆ ਹੈ , ਬਲਕਿ ਇਸ ਦਾ ਇਲਾਜ ਵੀ ਲੱਭ ਲਿਆ ਹੈ।

ਜਰਮਨੀ ਦੇ ਗੋਈਥੇ ਯੂਨੀਵਰਸਿਟੀ ਤੇ ਉਲਮ ਯੂਨੀਵਰਸਿਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਐਡਿਓਵਾਇਰਸ ਵੈਕਟਰ (Blood Clotting After Injection) ਦੀ ਵਜ੍ਹਾ ਨਾਲ ਹੈ। ਵਿਗਿਆਨੀਆਂ ਨੇ ਕਿਹਾ ਕਿ ਵੈਕਸੀਨ ਜਿਸ ਤਰ੍ਹਾਂ ਸਰੀਰ ਵਿਚ ਪ੍ਰਵੇਸ਼ ਕਰਦੀ ਹੈ, ਉਸੇ ਕਾਰਨ ਥੱਕੇ ਜੰਮਦੇ ਹਨ। ਇਹ ਸਮੱਸਿਆ ਕੋਲਡ ਵਾਇਰਸ ਹੈ ਜਿਸ ਦੇ ਜ਼ਰੀਏ ਵੈਕਸੀਨ ਸਰੀਰ ‘ਚ ਐਂਟਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਆਕਸਫੋਰਡ ਦੀ ਵੈਕਸੀਨ ਨਾਲ ਇਹ ਸਮੱਸਿਆ ਇਸ ਲਈ ਹੋ ਰਹੀ ਹੈ ਕਿਉਂਕਿ ਇਹ ਐਡਿਨੋਵਾਇਰਸ ਵੈਕਟਰ ਵੈਕਸੀਨ ਹੈ। ਯਾਨੀ ਇਸ ਵਿਚ ਨਵੇਂ ਵਾਇਰਸ ਦੇ ਜੈਨੇਟਿਕ ਮੈਟੀਰੀਅਲ ਦਾ ਇਸਤੇਮਾਲ ਹੋਇਆ ਹੈ ਤੇ ਇਸ ਨੂੰ ਐਡਿਨੋਵਾਇਰਸ ਦੇ ਜੀਨਸ ਨਾਲ ਮਿਲਾ ਕੇ ਵਿਕਸਤ ਕੀਤਾ ਗਿਆ ਹੈ।

ਅਸਲ ਵਿਚ ਕੋਲਡ ਵਾਇਰਸ ਨੂੰ ਮੌਡੀਫਾਈ ਕੀਤਾ ਜਾਂਦਾ ਹੈ ਤਾਂ ਜੋ ਉਹ ਕਿਸੇ ਨੂੰ ਬਿਮਾਰ ਨਾ ਬਣਾਉਣ। ਫਿਰ ਵੈਕਸੀਨ ਨੂੰ ਸਰੀਰ ਦੀਆਂ ਕੋਸ਼ਿਕਾਵਾਂ ਦੇ ਕੇਂਦਰ ਵਿਚ ਭੇਜਿਆ ਜਾਂਦਾ ਹੈ ਜਿੱਥੇ ਜੈਨੇਟਿਕ ਮੈਟੀਰੀਅਲ ਬਣਦਾ ਹੈ। ਇਸ ਦੇ ਕੋਸ਼ਿਕਾਵਾਂ ‘ਚ ਪਹੁੰਚਦੇ ਹੀ ਸਪਾਈਕ ਪ੍ਰੋਟੀਨ ਦਾ ਹਿੱਸਾ ਟੁੱਟ ਜਾਂਦਾ ਹੈ ਤੇ ਆਪਣਾ ਮਿਊਟੈਂਟ ਵਰਜ਼ਨ ਤਿਆਰ ਕਰਦਾ ਹੈ।

ਇਹੀ ਖ਼ੂਨ ਦੇ ਥੱਕੇ ਜਮਾਉਣ ਲਈ ਜ਼ਿੰਮੇਵਾਰ ਹੈ। ਡਾਕਟਰਾਂ ਮੁਤਾਬਿਕ ਦੂਸਰੀ ਡੋਜ਼ ਤੋਂ ਬਾਅਦ ਅਜਿਹੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਇਸ ਦਾ ਉਪਾਅ ਇਹ ਹੈ ਕਿ ਵੈਕਸੀਨ ‘ਚ ਜੈਨੇਟਿਕਲੀ ਬਦਲਾਅ ਕੀਤਾ ਜਾਵੇ, ਤਾਂ ਜੋ ਸਰੀਰ ਦੀਆਂ ਕੋਸ਼ਿਕਾਵਾਂ ‘ਚ ਪ੍ਰਵੇਸ਼ ਕਰਨ ‘ਤੇ ਸਪਾਈਕ ਪ੍ਰੋਟੀਨ ਟੁੱਟੇ ਨਹੀਂ। ਜੇਕਰ ਉਹ ਟੁੱਟੇਗਾ ਨਹੀਂ, ਤਾਂ ਖ਼ੂਨ ਦੇ ਥੱਕੇ ਵੀ ਨਹੀਂ ਬਣਨਗੇ।
ਉਂਝ ਰੂਸ ਦੀ ਸਪੁਤਨਿਕ-ਵੀ ਵੈਕਸੀਨ ਵੀ ਇਸੇ ਤਰੀਕੇ ਨਾਲ ਕੰਮ ਆਉਂਦੀ ਹੈ ਪਰ ਉਸ ਨੂੰ ਲੈਣ ਤੋਂ ਬਾਅਦ ਖ਼ੂਨ ਦੇ ਥੱਕੇ ਜੰਮਣ ਵਾਲੇ ਮਾਮਲੇ ਨਹੀਂ ਮਿਲੇ ਹਨ। 

ਬ੍ਰਿਟੇਨ ‘ਚ 3.3 ਕਰੋੜ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਦਾ ਟੀਕਾ ਦਿੱਤਾ ਗਿਆ ਸੀ ਜਿਨ੍ਹਾਂ ਵਿਚੋਂ 309 ਮਾਮਲਿਆਂ ‘ਚ ਖ਼ੂਨ ਦੇ ਥੱਕੇ ਜੰਮਣ ਦੀ ਸਮੱਸਿਆ ਨਜ਼ਰ ਆਉਂਦੀ ਸੀ। ਇਨ੍ਹਾਂ ਵਿਚੋਂ 56 ਲੋਕਾਂ ਦੀ ਮੌਤ ਵੀ ਹੋ ਗਈ। ਉੱਥੇ ਹੀ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲੈਣ ਵਾਲੇ 1.04 ਕਰੋੜ ਲੋਕਾਂ ‘ਚੋਂ 28 ਵਿਚ ਖ਼ੂਨ ਦੇ ਥੱਕੇ ਜੰਮਣ ਦੀ ਸਮੱਸਿਆ ਦੀ ਜਾਣਕਾਰੀ ਮਿਲੀ ਹੈ। ਇਹ ਸਮੱਸਿਆ ਖਾਸ ਤੌਰ ‘ਤੇ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਚ ਜ਼ਿਆਦਾ ਪਾਈ ਗਈ ਸੀ।

Related posts

Leave a Reply