LATEST ਵੱਡੀ ਖ਼ਬਰ : ਜੈਪੁਰ-ਮੁੰਬਈ ਐਕਸਪ੍ਰੈਸ : ਇੱਕ ਔਰਤ ਸਮੇਤ ਤਿੰਨ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਮੁੰਬਈ :  ਮਹਾਰਾਸ਼ਟਰ ਦੇ ਪਾਲਘਰ ‘ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਕਾਂਸਟੇਬਲ ਨੇ ਇੱਥੇ ਜੈਪੁਰ-ਮੁੰਬਈ ਐਕਸਪ੍ਰੈਸ ਵਿੱਚ ਸਵਾਰ ਆਪਣੇ ਸਾਥੀ ਅਤੇ ਤਿੰਨ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੀਆਰਪੀ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ ਕਰੀਬ 5.30 ਵਜੇ ਵਿਰਾਰ ਅਤੇ ਮੀਰਾ ਰੋਡ ਸਟੇਸ਼ਨਾਂ ਵਿਚਕਾਰ ਵਾਪਰੀ।

ਆਰਪੀਐਫ ਦੇ ਦੋ ਕਾਂਸਟੇਬਲਾਂ ਵਿਚਕਾਰ ਉਸ ਸਮੇਂ ਝੜਪ ਹੋ ਗਈ ਜਦੋਂ ਇੱਕ ਨੇ ਦੂਜੇ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਵਿੱਚ ਇੱਕ ਕਾਂਸਟੇਬਲ ਅਤੇ ਇੱਕ ਔਰਤ ਸਮੇਤ ਤਿੰਨ ਹੋਰ ਯਾਤਰੀ ਮਾਰੇ ਗਏ। ਪੁਲਿਸ ਅਤੇ ਆਰਪੀਐਫ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

ਜੀਆਰਪੀ ਮੁੰਬਈ ਦੇ ਜਵਾਨਾਂ ਨੇ ਮੁਲਜ਼ਮ ਕਾਂਸਟੇਬਲ ਨੂੰ ਮੀਰਾ ਰੋਡ ਬੋਰੀਵਲੀ ਦੇ ਵਿਚਕਾਰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਬੋਰੀਵਲੀ ਥਾਣੇ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਦੋਵੇਂ ਆਰ.ਪੀ.ਐਫ ਦੇ ਜਵਾਨ ਡਿਊਟੀ ‘ਤੇ ਸਨ ਅਤੇ ਦਫਤਰੀ ਕੰਮ ਲਈ ਮੁੰਬਈ ਆ ਰਹੇ ਸਨ। ਇਸ ਦੌਰਾਨ ਦੋਸ਼ੀ ਜਵਾਨ ਨੇ ਆਪਣੀ ਸਰਵਿਸ ਗੰਨ ਤੋਂ ਫਾਇਰ ਕਰ ਦਿੱਤਾ।

Related posts

Leave a Reply