LATEST : ਵੱਡੀ ਖ਼ਬਰ : ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਗੋਲੀਆਂ ਮਾਰ ਕੇ ਹੱਤਿਆ, ਹੱਥ-ਪੈਰ ਬੰਨ੍ਹ ਕੇ ਅੱਗ ‘ਚ ਸੁਟਿਆ, ਬੰਬੀਹਾ ਗਰੁੱਪ ਨੇ ਬਦਲਾ ਲੈਣ ਦੀ ਗੱਲ ਕੀਤੀ

ਚੰਡੀਗੜ੍ਹ, 29 ਜਨਵਰੀ
 
ਹਰਿਆਣਾ ਦੇ ਯਮੁਨਾਨਗਰ ‘ਚ ਲਾਰੈਂਸ ਗੈਂਗ ਦੇ ਸ਼ੂਟਰ ਰਾਜਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।  ਬਾਅਦ ਚ ਉਸ ਦੇ ਹੱਥ-ਪੈਰ ਬੰਨ੍ਹ ਕੇ ਅੱਗ ‘ਚ ਸੁੱਟ ਦਿੱਤਾ ਗਿਆ।
 
ਅੱਜ ਸੋਮਵਾਰ ਨੂੰ ਰਾਜਨ ਦੀ ਲਾਸ਼ ਪੱਛਮੀ ਯਮੁਨਾ ਨਹਿਰ ਦੇ ਕੰਢੇ ਸੜੀ ਹਾਲਤ ‘ਚ ਮਿਲੀ। ਦੇਵੇਂਦਰ ਬੰਬੀਹਾ ਗਰੁੱਪ ਨੇ ਰਾਜਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
 
ਬੰਬੀਹਾ ਦੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਨੂੰ ਵਾਇਰਲ ਕੀਤਾ ਗਿਆ। ਜਿਸ ਵਿੱਚ ਉਸਨੇ ਸੁੱਖਾ ਦੁੱਨੇਕੇ ਅਤੇ ਮਾਨ ਜੈਤੋ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕੀਤੀ ਹੈ।
ਰਾਜਨ ਕੁਰੂਕਸ਼ੇਤਰ ਦੇ ਮਹਿਰਾ ਪਿੰਡ ਦਾ ਰਹਿਣ ਵਾਲਾ ਸੀ। 
 
ਫੇਸਬੁੱਕ ਪੋਸਟ ‘ਚ ਲਿਖਿਆ ਗਿਆ ਕਿ ਰਾਤ ਜੋ ਕੁਰੂਕਸ਼ੇਤਰ ਦੇ ਰਾਜਨ ਲਾਡਵਾ ਦਾ ਕਤਲ ਕੀਤਾ ਗਿਆ, ਇਹ ਕਤਲ ਲੱਕੀ ਪਟਿਆਲ ਅਤੇ ਅਰਸ਼ ਡੱਲਾ ਨੇ ਕਰਵਾਇਆ। ਰਾਜਨ ਨੇ ਲਾਰੈਂਸ ਅਤੇ ਵਿਸ਼ਨੂੰ ਦੇ ਹੁਕਮਾਂ ‘ਤੇ ਲਕਸ਼ਮਣ ਦੇਵਾਸੀ ਸੈਂਚੋਰ ਦਾ ਕਤਲ ਕਰਵਾਇਆ ਸੀ।
 
ਇਹ ਭਗੌੜਾ ਚੱਲ ਰਿਹਾ ਸੀ। ਉਸ ਨੂੰ ਚੁੱਕ ਕੇ ਚੰਗੀ ਤਰ੍ਹਾਂ ਮਾਣ-ਤਾਣ ਕਰਕੇ ਯਮੁਨਾਨਗਰ ਦੇ ਕੋਲ ਗੋਲੀਆਂ ਮਾਰ ਦਿੱਤੀਆਂ।
 

Related posts

Leave a Reply