LATEST : ਵੱਡੀ ਖ਼ਬਰ : ਵਿਜੀਲੈਂਸ ਬਿਊਰੋ, ਭਾਜਪਾ ਆਗੂ ਤੇ ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਨੂੰ ਲੈ ਕੇ ਫ਼ਿਰੋਜ਼ਪੁਰ ਰਵਾਨਾ, ਪਤੀ ਲਾਡੀ ਗਹਿਰੀ ਵੀ ਗ੍ਰਿਫਤਾਰ

ਵੱਡੀ ਖ਼ਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਇਕ ਹੋਰ ਵੀਡੀਓ ਵਾਇਰਲ, ਪੁਲਿਸ ਲਈ ਨਵੀਂ ਮੁਸੀਬਤ

ਫ਼ਿਰੋਜ਼ਪੁਰ :  ਵਿਜੀਲੈਂਸ ਬਿਊਰੋ ਪੰਜਾਬ ਨੇ ਕਾਂਗਰਸ ਤੋਂ ਭਾਜਪਾ ਰੰਗ ਚ ਰੰਗੀ  ਸਾਬਕਾ ਕਾਂਗਰਸੀ ਵਿਧਾਇਕ  ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਲਾਡੀ ਗਹਿਰੀ ਨੂੰ ਗ੍ਰਿਫਤਾਰ ਕੀਤਾ ਹੈ। ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ‘ਤੇ ਦੋਸ਼ ਹੈ ਕਿ ਉਸ ਨੇ ਵਿਧਾਇਕ ਹੁੰਦਿਆਂ ਕਾਂਗਰਸ ਦੇ ਰਾਜ ਵਿੱਚ ਵਸੀਲਿਆਂ ਤੋਂ ਵਧੇਰੇ ਜਾਇਦਾਦ ਬਣਾਈ  ਹੈ।

 

ਸੂਤਰਾਂ ਮੁਤਾਬਕ ਪੁਲਿਸ ਵੱਲੋਂ ਦਰਜ ਮਾਮਲੇ ਵਿਚ ਗੈਰ ਕਾਨੂੰਨੀ ਰੇਤ ਮਾਈਨਿੰਗ ਜ਼ਰੀਏ ਵੀ ਕਮਾਈ ਕੀਤੇ ਜਾਣ ਦੇ ਦੋਸ਼ ਹਨ।  ਸਤਿਕਾਰ ਕੌਰ ਦੀ ਗ੍ਰਿਫਤਾਰੀ ਮੋਹਾਲੀ ਟੀਮ ਵੱਲੋਂ ਕੀਤੀ ਗਈ ਹੈ ਜਦਕਿ ਉਸ ਦੇ ਪਤੀ ਨੂੰ ਵਿਜੀਲੈਂਸ ਫ਼ਿਰੋਜ਼ਪੁਰ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮੋਹਾਲੀ ਟੀਮ ਸਤਿਕਾਰ ਕੌਰ ਨੂੰ ਲੈ ਕੇ ਫ਼ਿਰੋਜ਼ਪੁਰ ਆ ਰਹੀ ਹੈ।

Related posts

Leave a Reply