LATEST: ਵੱਡੀ ਖ਼ਬਰ : ਜੇ ਪੀ ਕੇ ਆ ਗਿਆ ਤਾਂ ਕਈ ਕਾਂਗ੍ਰੇਸੀ ਵਿਧਾਇਕਾਂ ਦੀਆਂ ਟਿਕਟਾਂ ਕਟੀਆਂ ਜਾ ਸਕਦੀਆਂ ਹਨ ਜੋ ਸੁਸਤ ਹਨ

ਚੰਡੀਗੜ੍ਹ : ਭਰੋਸੇਯੋਗ ਸੂਤਰਾਂ ਅਨੁਸਾਰ ਕੱਲ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕੈਪਟਨ ਅਤੇ ਪੀਕੇ ਵਿਚਕਾਰ ਲਗਪਗ ਇਕ ਘੰਟੇ ਤਕ ਮੀਟਿੰਗ ਚੱਲਦੀ ਰਹੀ।

ਇਹ ਮੀਟਿੰਗ ਦਿੱਲੀ ਸਥਿਤ ਮੁੱਖ ਮੰਤਰੀ ਦੇ ਸਰਕਾਰੀ ਘਰ ਕਪੂਰਥਲਾ ਹਾਊਸ ‘ਚ ਹੋਈ। ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਪੱਛਮੀ ਬੰਗਾਲ (West Bengal) ਦੇ ਚੋਣ ਨਤੀਜੇ ਆਉਣ ਤੋਂ ਬਾਅਦ ਪੀਕੇ ਤੇ ਮੁੱਖ ਮੰਤਰੀ ਵਿਚਾਲੇ ਪਹਿਲੀ ਵਾਰ ਮੀਟਿੰਗ ਹੋਈ ਹੈ। ਬੰਗਾਲ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਪੀਕੇ ਨੇ ਕਹਿ ਦਿੱਤਾ ਸੀ ਕਿ ਉਹ ਕਿਸੇ ਸਿਆਸੀ ਪਾਰਟੀ ਲਈ ਚੋਣਾਂ ਦੀ ਰਣਨੀਤੀ ਨਹੀਂ ਬਣਾਉਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਪੀਕੇ ਨੂੰ ਪੰਜਾਬ ਵਿਚ ਮੁੱਖ ਸਲਾਹਕਾਰ ਬਣਾ ਕੇ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਹੋਇਆ ਹੈ। ਪੀਕੇ ਨੂੰ ਮੁੱਖ ਮੰਤਰੀ 2022 ਦੀ ਰਣਨੀਤੀ ਤਿਆਰ ਕਰਨ ਲਈ ਪੰਜਾਬ ਲਿਆਏ ਸਨ। ਪੀਕੇ ਨੇ 2017 ਵਿਚ ਵੀ ਕਾਂਗਰਸ ਲਈ ਰਣਨੀਤੀ ਤਿਆਰ ਕੀਤੀ ਸੀ।

ਹੁਣ ਇਕ ਵਾਰ ਚਰਚਾ ਫੇਰ ਸਰਗਰਮ ਹੋ ਗਈ ਹੈ ਕਿ ਪੀ ਕੇ ਆ ਗਿਆ ਤਾਂ ਕਈ ਓਹਨਾ ਵਿਧਾਇਕਾਂ ਦੀਆਂ ਟਿਕਟਾਂ ਕਟੀਆਂ ਜਾ ਸਕਦੀਆਂ ਹਨ ਜੋ ਸੁਸਤ ਹਨ ਤੇ ਲੋਕਾਂ ਚ ਓਹਨਾ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੰਦੇ ਰਹੇ ਤੇ ਆਮ ਲੋਕਾਂ ਦਾ ਫੋਨ ਵੀ ਅਟੇੰਡ ਕਰਨਾ ਜਰੂਰੀ ਨਹੀਂ ਸਮਝਦੇ ਰਹੇ।  ਸੂਤਰਾਂ ਅਨੁਸਾਰ ਪੀ ਕੇ ਦੀਆਂ ਨਿਜੀ ਟੀਮਾਂ ਤਿਆਰ ਹੋ ਗਈਆਂ ਹਨ ਤੇ ਪਿੰਡ ਪਿੰਡ ਜਾ ਕੇ ਫੀਡ ਬੈਕ ਲੈ ਰਹੀਆਂ ਹਨ।  ਜਾਣਕਾਰੀ ਅਨੁਸਾਰ 40 ਦੇ ਲਗਭਗ ਸੁਸਤ ਵਿਧਾਇਕ ਪੀ ਕੇ ਦੇ ਨਿਸ਼ਾਨੇ ਤੇ ਹਨ ਤੇ ਜੇਕਰ ਉਸਨੇ ਏਨਾ ਦੀ ਰਿਪੋਰਟ ਹਾਈ ਕਮਾਨ ਨੂੰ ਭੇਜ ਦਿੱਤੀ ਤਾਂ ਏਨਾ ਦਾ ਪੱਤਾ ਸਾਫ ਸਮਝੋ।  

Related posts

Leave a Reply