LATEST: ਵੱਡੀ ਖ਼ਬਰ : ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਖੇਤੀ ਵਿਭਾਗ ਚ ਸੈਕਸ਼ਨ ਅਫਸਰ ਦੇ ਅਹੁਦਿਆਂ ’ਤੇ ਭਰਤੀ ਦੀ ਆਖ਼ਰੀ ਤਰੀਕ ਅੱਜ 19 ਮਈ, ਫ਼ੀਸ ਜਮ੍ਹਾਂ ਕਰਨ ਦੀ ਲਾਸਟ ਡੇਟ 26 ਮਈ, 2021

ਪਟਿਆਲਾ : ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਖੇਤੀ ਵਿਭਾਗ (ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ) ’ਚ ਸੈਕਸ਼ਨ ਅਫਸਰ (ਸਿਵਲ/ਇਲੈਕਟ੍ਰੀਕਲ) ਦੇ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।
 
ਪੀਪੀਐੱਸਸੀ ਦੀ ਅਫੀਸ਼ੀਅਲ ਵੈਬਸਾਈਟ ’ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਪਲਾਈ ਕਰਨ ਦੀ ਆਖ਼ਰੀ ਤਰੀਕ ਅੱਜ 19 ਮਈ, 2021 ਹੈ। ਉਥੇ ਹੀ ਐਪਲੀਕੇਸ਼ਨ ਫ਼ੀਸ ਜਮ੍ਹਾਂ ਕਰਨ ਦੀ ਲਾਸਟ ਡੇਟ 26 ਮਈ, 2021 ਹੈ। ਇਛੁੱਕ ਤੇ ਯੋਗ ਉਮੀਦਵਾਰ ppsc.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
 
ਇਸ ਭਰਤੀ ਦੇ ਮਾਧਿਅਮ ਨਾਲ ਸੈਕਸ਼ਨ ਅਫਸਰ ਦੀਆਂ ਕੁੱਲ 13 ਅਹੁਦਿਆਂ ਨੂੰ ਭਰਿਆ ਜਾਣਾ ਹੈ। ਜਿਸ ’ਚ 10 ਅਹੁਦੇ ਸੈਕਸ਼ਨ ਅਫਸਰ (ਸਿਵਲ) ਦੇ ਹਨ ਅਤੇ 3 ਅਹੁਦੇ ਸੈਕਸ਼ਨ ਅਫਸਰ (ਇਲੈਕਟ੍ਰੀਕਲ) ਦੇ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਿਤ ਵੈਬਸਾਈਟ ’ਤੇ ਜਾ ਕੇ ਡਿਟੇਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਵੈਬਸਾਈਟ ’ਤੇ ਦੋਵਾਂ ਅਹੁਦਿਆਂ ਲਈ ਅਲੱਗ-ਅਲੱਗ ਨੋਟੀਫਿਕੇਸ਼ਨ ਉਪਲੱਬਧ ਹੈ।

Related posts

Leave a Reply