LATEST: ਵੱਡੀ ਖ਼ਬਰ : ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਾਰ ਸਵਾਰ ਲੜਕਾ -ਲੜਕੀ ਕੋਲੋਂ ਨਸ਼ੀਲਾ ਪਾਊਡਰ ਅਤੇ 88 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ

ਹੁਸ਼ਿਆਰਪੁਰ

ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਾਰ ਸਵਾਰ ਲੜਕਾ -ਲੜਕੀ ਕੋਲੋਂ ਨਸ਼ੀਲਾ ਪਾਊਡਰ ਅਤੇ 88 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ 

ਚੱਬੇਵਾਲ/ ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )

ਐਸਐਸਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ  ਦੇ ਦਿਸ਼ਾ
ਨਿਰਦੇਸ਼ਾ ਅਤੇ  ਮਨਦੀਪ ਸਿੰਘ ਪੁਲਿਸ ਕਪਤਾਨ ਪੀ.ਪੀ.ਆਈ ਅਤੇ ਸ੍ਰੀ ਪ੍ਰੇਮ ਸਿੰਘ ਡੀ.ਐਸ.ਪੀ ਹੁਸਿਆਰਪੁਰ ਦੀ ਯੋਗ
ਰਹਿਨੁਮਾਈ ਹੇਠ ਇਲਾਕਾ ਚੱਬੇਵਾਲ ਦੇ ਏਰੀਏ ਵਿੱਚ ਨਸਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ
ਪ੍ਰਦੀਪ ਕੁਮਾਰ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸਿਆਰਪੁਰ ਦੀ ਟੀਮ ਨੂੰ  ਵੱਡੀ ਕਾਮਯਾਬੀ
ਮਿਲੀ ਹੈ।

ਐਸਐਸਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ 

 ਇਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਹੁਸਿਆਰਪੁਰ ਪ੍ਰੇਮ ਸਿੰਘ ਨੇ ਦੱਸਿਆ ਕਿ

ਅੱਡਾ ਚੱਬੇਵਾਲ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਇੱਕ ਕਾਰ
 ਕਰੇਟਾ ਨੰਬਰ PB-08-EP-2209 ,ਜਿਸ ਨੂੰ ਇੱਕ ਲੜਕਾ ਚਲਾ ਰਹਾ ਸੀ ਅਤੇ ਇੱਕ ਲੜਕੀ
ਨਾਲ ਬੈਠੀ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ।

ਕਾਰ ਚਾਲਕ ਅਤੇ ਔਰਤ ਗੱਡੀ ਰੋਕ ਕੇ ਭੱਜਣ ਦੀ
ਕੋਸ਼ਿਸ਼ ਕਰਨ ਲੱਗੇ ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ। ਪੁੱਛ ਗਿੱਛ ਦੌਰਾਨ 

ਜਿਹਨਾਂ ਨੇ ਆਪਣਾ ਨਾਮ ਦਵਿੰਦਰ ਸਿੰਘ ਉਰਫ
ਗੋਪੀ ਪੁੱਤਰ ਮਨਜੀਤ ਸਿੰਘ ਅਤੇ ਬਖਸ਼ਿੰਦਰ ਕੌਰ ਪਤਨੀ ਰਣਜੀਤ ਕੁਮਾਰ ਵਾਸੀ ਜੱਲੋਵਾਲ ਥਾਣਾ
ਭੋਗਪੁਰ ਜਿਲਾ ਜਲੰਧਰ ਦੱਸਿਆ।

ਜਿਹਨਾਂ ਦੀ ਤਲਾਸ਼ੀ ਕਰਨ ਤੇ  ਬਖਸ਼ਿੰਦਰ ਕੌਰ ਪਾਸੋ 270 ਗ੍ਰਾਮ
ਹੈਰੋਇਨ ਨੁਮਾ ਨਸ਼ੀਲਾ ਪਦਾਰਥ ਅਤੇ ਦਵਿੰਦਰ ਸਿੰਘ ਪਾਸੋ 88,000/- ਦੇ ਭਾਰਤੀ ਕਰੰਸੀ ਨੋਟ, ਇੱਕ
ਕੰਪਿਊਟਰ ਕੰਡਾ ਅਤੇ ਮੋਮੀ ਲਿਫਾਫੀਆਂ ਬਰਾਮਦ ਹੋਈਆਂ।

ਜਿਸ ਤੇ ਮੁੱਕਦਮਾ ਨੰਬਰ 61 ਮਿਤੀ 17-
05-2021 ਅ/ਧ 21/22-61-85 NDPS Act ਦਰਜ ਰਜਿਸਟਰ ਕੀਤਾ ਗਿਆ।

ਦੋਸ਼ੀਆਂ ਪਾਸੋਂ ਪੁੱਛਗਿੱਛ ਕਰਕੇ
ਅੱਗੇ ਤਫਤੀਸ ਜਾਰੀ ਹੈ।

ਦਵਿੰਦਰ ਸਿੰਘ ਉਕਤ ਖਿਲਾਫ ਪਹਿਲਾ ਵੀ ਥਾਣਾ ਆਦਮਪੁਰ ਜਿਲ੍ਹਾ ਜਲੰਧਰ
ਵਿੱਚ ਮੁੱਕਦਮਾ 156 ਮਿਤੀ 17-11-2015 ਅ/ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਆਦਮਪੁਰ
ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਹੈ। ਜਿਸ ਵਿੱਚ ਦੋਸ਼ੀ ਦਵਿੰਦਰ ਸਿੰਘ ਪਾਸੋਂ 3 ਕਵਿੰਟਲ 50
ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਸਨ ਅਤੇ ਹੁਣ ਦੋਸ਼ੀ ਜਮਾਨਤ ਪਰ ਹੈ।

ਬਖਸ਼ਿੰਦਰ ਕੌਰ ਦੇ ਪਤੀ
ਰਣਜੀਤ ਕੁਮਾਰ ਦੇ ਖਿਲਾਫ ਵੀ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਮਾਤਰਾ ਦੇ ਪਰਚੇ ਥਾਣਾ
ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਹਨ। ਜੋ ਹੁਣ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।
ਬਾਮਦਗੀ:- 1. 270 ਗ੍ਰਾਮ ਨਸ਼ੀਲਾ ਪਾਊਡਰ
2. ਡਰੱਗ ਮਨੀ ਭਾਰਤੀ ਕਰੰਸੀ 88,000/- ਰੁ:
3. ਕਰੇਟਾ ਗੱਡੀ ਨੰਬਰੀ PB-08-EP-2209

Related posts

Leave a Reply