LATEST: ਵੱਡੀ ਖ਼ਬਰ : ਹੁਸ਼ਿਆਰਪੁਰ ਪੁਲਿਸ ਨੇ , ਲੋਕਾਂ ਨੂੰ ਝਾਂਸੇ ’ਚ ਲੈ ਕੇ ਲੁੱਟਖੋਹ ਕਰਨ ਵਾਲੇ 2 ਵਿਅਕਤੀਆਂ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ – ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ

ਹੁਸ਼ਿਆਰਪੁਰ ਪੁਲਿਸ ਵਲੋਂ, ਲੋਕਾਂ ਨੂੰ ਝਾਂਸੇ ’ਚ ਲੈ ਕੇਲੁੱਟਖੋਹ ਕਰਨ ਵਾਲੇ 2 ਵਿਅਕਤੀਆਂ ਅਤੇ ਇਕ ਔਰਤ ਨੂੰ ਗ੍ਰਿਫਤਾਰ : ਕੀਤਾ – ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ

ਹੁਸ਼ਿਆਰਪੁਰ, 18 ਮਈ (ਆਦੇਸ਼ ): ਜ਼ਿਲ੍ਹਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਭੋਲੇਭਾਲੇ ਲੋਕਾਂ ਨੂੰ ਸਮਾਨ ਵੇਚਣ/ਖਰੀਦਣ ਦਾ ਝਾਂਸਾ ਦੇ ਕੇ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 2 ਵਿਅਕਤੀਆਂ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਚਿੰਤਪਾਲ ਉਰਫ ਸਾਬੀ, ਮਨਿੰਦਰ ਉਰਫ ਰਾਹੁਲ ਅਤੇ ਮਨਜੋਤ ਕੌਰ ਤਿੰਨੇ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ ਵਜੋਂ ਹੋਈ ਹੈ ਜਿਨ੍ਹਾਂ ਕੋਲੋਂ ਆਈ 20 ਕਾਰ ਅਤੇ 25 ਹਜ਼ਾਰ ਰੁਪਏ ਨਕਦ ਵੀ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਰਾਮ ਕੁਮਾਰ ਮੁਹਾਤੋ ਵਾਸੀ ਕਣਕ ਮੰਡੀ ਨੰਦਾਚੌਰ ਨਾਲ 11 ਮਈ ਨੂੰ ਇਨ੍ਹਾਂ ਤਿੰਨਾਂ ਵਲੋਂ ਲੁੱਟਖੋਹ ਕਰਦਿਆਂ ਉਸ ਪਾਸੋਂ 30 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹਿਆ ਗਿਆ ਸੀ। ਘਟਨਾ ਉਪਰੰਤ ਮੁਹਾਤੋ ਦੇ ਬਿਆਨ ’ਤੇ ਥਾਣਾ ਬੁਲੋਵਾਲ ਵਿਖੇ ਧਾਰਾ 379 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਿਰੋਹ ਵਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਡੀ.ਐਸ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਅਤੇ ਥਾਣਾ ਬੁਲੋਵਾਲ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ’ਤੇ ਅਧਾਰਤ ਟੀਮ ਬਣਾਈ ਗਈ ਸੀ ਅਤੇ ਟੀਮ ਨੇ ਮਾਮਲਾ ਹੱਲ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਭੋਲੇਭਾਲੇ ਲੋਕਾਂ ਨੂੰ ਕੁੱਟਮਾਰ ਕਰਕੇ ਅਤੇ ਹਥਿਆਰ ਦਿਖਾ ਕੇ ਉਨ੍ਹਾਂ ਪਾਸੋਂ ਖੋਹ ਕਰਦੇ ਸਨ ਅਤੇ ਉਨ੍ਹਾਂ ਵਲੋਂ ਹੁਸ਼ਿਆਰਪੁਰ, ਜਲੰਧਰ, ਮਜੀਠਾ, ਕਪੂਰਥਲਾ ਅਤੇ ਬਟਾਲਾ ਖੇਤਰ ਵਿੱਚ 30 ਤੋਂ ਵੱਧ ਅਜਿਹੀਆਂ ਵਾਰਦਾਤਾਂ ਕਰ ਚੁੱਕੇ ਹਨ।

Related posts

Leave a Reply