LATEST : ਵੱਡੀ ਖ਼ਬਰ : : ICSE ਜਮਾਤ 10ਵੀਂ ਤੇ ISC 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ :: NOTICE RE-UPLOAD

ਨਵੀ ਦਿੱਲੀ : ICSE ਜਮਾਤ 10ਵੀਂ ਤੇ ISC 12ਵੀਂ ਜਮਾਤ ਦੇ ਵਿਦਿਆਰਥੀਆਂ ਲਈ  3 ਮਾਰਚ 2022 ਦੀ ਦੇਰ ਸ਼ਾਮ ਨੂੰ CISCE ਨੇ ICSE ਕਲਾਸ 10 ਅਤੇ ISC ਕਲਾਸ 12 ਦੂਜੇ ਸਮੈਸਟਰ ਬੋਰਡ ਪ੍ਰੀਖਿਆਵਾਂ ਲਈ ਇਕ ਸਮਾਂ-ਸਾਰਨੀ ਨੋਟਿਸ ਜਾਰੀ ਸੀ। ਪਰ ਫਿਰ 4 ਮਾਰਚ ਦੀ ਸਵੇਰ ਨੂੰ ICSE ਕਲਾਸ 10 ਦੀਆਂ ਨਵੀਆਂ ਤਰੀਕਾਂ ਦੇ ਨਾਲ ਸਮਾਂ ਸਾਰਨੀ ਨੋਟਿਸ ਅਪਲੋਡ ਕੀਤਾ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਈਦ ਵਾਲੇ ਦਿਨ ICSE ਜਮਾਤ 10ਵੀਂ ਦੀ ਗਣਿਤ ਦੀ ਪ੍ਰੀਖਿਆ ਹੋ ਰਹੀ ਸੀ। 

ਵਿਦਿਆਰਥੀਆਂ ਨੇ ਟਵਿੱਟਰ ‘ਤੇ ਸਮਾਂ ਸਾਰਨੀ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ICSE ਕਲਾਸ 12 ਦੇ ਕੁਝ ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਅਤੇ ਬਿਜ਼ਨਸ ਸਟੱਡੀਜ਼ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਲਈ ਆਪਣੀ ਚਿੰਤਾ ਵੀ ਜ਼ਾਹਰ ਕੀਤੀ।

ਜਦੋਂ ਨੋਟਿਸ ਹਟਾ ਦਿੱਤਾ ਗਿਆ ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਤਰੀਕਾਂ ਬਦਲ ਦਿੱਤੀਆਂ ਜਾਣਗੀਆਂ, ਪਰ 10ਵੀਂ ਜਮਾਤ ਦੀਆਂ ਕੁਝ ਤਰੀਕਾਂ ਹੀ ਬਦਲੀਆਂ ਗਈਆਂ। ISC ਕਲਾਸ 12 ਦੀ ਡੇਟਸ਼ੀਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਰੀ-ਅਪਲੋਡ ਕੀਤੇ ਨੋਟਿਸ ਅਨੁਸਾਰ ICSE ਕਲਾਸ 10 ਸਮੈਸਟਰ 2 ਬੋਰਡ ਪ੍ਰੀਖਿਆ ਲਈ ਨਵੀਆਂ ਤਰੀਕਾਂ ਹੇਠਾਂ ਦਿੱਤੀਆਂ ਗਈਆਂ ਹਨ।

Related posts

Leave a Reply