latest : ਸ਼ਿਵਾਲਾ ਮੰਦਿਰ ਦੇ ਪੁਜਾਰੀ ਨੂੰ ਡੀਐਸਪੀ ਮਨੋਜ ਨੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ

 

 ਗੁਰਦਾਸਪੁਰ  : ਦੀਨਾ ਨਗਰ ਪੁਲਿਸ ਨੇ ਸ਼ਿਵਾਲਾ ਮੰਦਿਰ ਦੇ ਇੱਕ ਪੁਜਾਰੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਿਲ ਕਰ ਲਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਬੀਰ ਸਿੰਘ ਨੇ ਦੱਸਿਆ ਕਿ ਉਂੱਨਾ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਲਾਗੇ ਸ਼ਿਵਾਲਾ ਮੰਦਰ ਦਾ ਪੁਜਾਰੀ ਰਜਿੰਦਰ ਪੁਰੀ ਹੈਰੋਇਨ ਵੇਚਦਾ ਹੈ।

 

ਇਸ ਸੂਚਨਾ ਦੇ ਅਧਾਰ ਤੇ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਪੁਜਾਰੀ ਨੇ ਤਲਾਸ਼ੀ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸਿਰਫ ਵੱਡੇ ਅਫਸਰ ਹੀ ਉਸਦੀ ਤਲਾਸ਼ੀ ਲੈ ਸਕਦੇ ਹਨ।

ਜਦੋਂ ਇਸ ਗੱਲ ਦੀ ਸੂਚਨਾ ਜਿਲੇ ਦੇ ਡੀਐਸਪੀ ਮਨੋਜ ਕੁਮਾਰ ਨੂੰ ਪਤਾ ਲੱਗੀ ਤਾਂ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਪੁਜਾਰੀ ਦੀ ਤਲਾਸ਼ੀ ਲੈ ਕੇ ਉਸ ਕੋਲੋਂ ਹੈਰੋਇਨ ਬਰਾਮਦ ਕਰ ਲਈ। ਇਸ ਦੌਰਾਨ ਉਂੱਨਾ ਨੇ ਦੱਸਿਆ ਕਿ ਪੁਜਾਰੀ ਨੂੰ ਹਿਰਾਸਤ ਚ ਲੈ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

Related posts

Leave a Reply