LATEST : ਸਕੂਲਾਂ ‘ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ

Amritsar : ਅੱਜ ਸਵੇਰੇ ਜਲਾਲਾਬਾਦ ਤੋਂ ਬਲਾਕ ਖੇਮਕਰਨ ਦੇ ਵੱਖ-ਵੱਖ ਸਕੂਲਾਂ ‘ਚ ਪੜ੍ਹਾਉਣ ਲਈ ਅਧਿਆਪਕਾਂ ਨੂੰ ਲੈ ਕੇ ਆ ਰਹੀ ਟਰੈਕਸ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਫਿਰੋਜ਼ਪੁਰ ਜ਼ਿਲ੍ਹੇ ‘ਚ ਮੇਨ ਸੜਕ ‘ਤੇ ਸਵੇਰੇ ਗੱਡੀ ਉਪਰ ਵੱਡਾ ਸਫੈਦਾ ਡਿੱਗ ਪਿਆ। ਇਸ ਹਾਦਸੇ ਵਿੱਚ ਕਈ ਅਧਿਆਪਕ ਜ਼ਖ਼ਮੀ ਹੋਏ ਹਨ.

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਹੈ ਕਿ ਜਲਾਲਾਬਾਦ-ਫ਼ਿਰੋਜ਼ਪੁਰ ਰੋਡ ਤੇ ਪਿੰਡ ਖੱਜੀ ਪੀਰ ਨੇੜੇ ਸਕੂਲ ਡਿਊਟੀ ਜਾ ਰਹੇ 10 ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਣ ਦੀ ਸੂਚਨਾ ਮਿਲੀ ਹੈ। ਪੰਜ ਅਧਿਆਪਕ ਫਰੀਦਕੋਟ-ਜਲਾਲਾਬਾਦ ਦੇ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਜਿਨ੍ਹਾਂ ਦੀ ਹਾਲਤ ਖਤਰੇ ਤੋ ਬਾਹਰ ਹੈ। ਬਾਕੀ ਸਾਰੇ ਠੀਕ ਹਨ। ਵਾਹਿਗੁਰੂ ਦੇ ਚਰਨਾਂ ਵਿੱਚ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਹੈ।।

Related posts

Leave a Reply