LATEST : ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਨੇ ਹੁਣ ਤੱਕ 2.5 ਲੱਖ ਤੋਂ ਵੱਧ ਮਾਸਕ ਬਣਾਏ : ਚੰਨੀ


BUREAU
CANADIAN DOABA TIMES

ਪੰਜਾਬ ਦੇ  ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀ ਦੇਸ਼ ਵਿਚ ਮਾਸਕ ਬਣਾਉਣ ਚ ਰਹੇ ਅੱਵਲ  
ਸਰਕਾਰੀ ਆਈ.ਟੀ.ਆਈਜ਼ ਦੇ ਵਿਦਿਆਰਥੀਆਂ ਨੇ ਹੁਣ ਤੱਕ 2.5 ਲੱਖ ਤੋਂ ਵੱਧ ਮਾਸਕ ਬਣਾਏ : ਚੰਨੀ     
ਸੂਬੇ ਦੇ 6 ਆਈ.ਟੀ.ਆਈਜ਼ ਦੇ ਪ੍ਰਿੰਸੀਪਲ / ਵਿਦਿਆਰਥੀਆਂ ਨੇ ਕੇਂਦਰੀ ਹੁਨਰ ਵਿਕਾਸ ਮੰਤਰੀ ਨਾਲ ਵੀਡੀਓ ਕਾਨਫਰੰਸ ਵਿੱਚ  ਲਿਆ ਹਿੱਸਾ
ਚੰਡੀਗੜ੍ਹ, 28 ਅਪ੍ਰੈਲ: 
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਬਹੁਤ ਮੁਸ਼ਕਲਾਂ ਭਰੇ ਦੌਰ ਵਿਚੋਂ ਲੰਘ ਰਿਹਾ ਹੈ  ਅਤੇ ਤਾਲਾਬੰਦੀ ਦੌਰਾਨ ਸੂਬੇ ਦੇ ਸਰਕਾਰੀ ਆਈ.ਟੀ.ਆਈਆਂ ਦੇ ਵਿਦਿਆਰਥੀਆਂ ਨੇ ਮਾਸਕ ਤਿਆਰ ਕਰ ਕੇ ਰਾਜ ਦਾ ਮਾਣ ਵਧਾਇਆ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਨੂੰ ਲੋੜ ਪੈਣ `ਤੇ ਸੰਕਟ ਦੀ ਸਥਿਤੀ ਵਿਚ ਕੋਈ ਵੀ ਡਿਊਟੀ ਜਾਂ ਜਿੰਮੇਵਾਰੀ ਨਿਭਾਉਣ ਵਿੱਚ ਪੰਜਾਬੀ ਹਮੇਸ਼ਾ ਮੋਹਰੀ ਰਹਿੰਦੇ ਹਨ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀਆਂ ਆਈ.ਟੀ.ਆਈਜ਼ ਨੇ ਅੱਜ ਤੱਕ ਢਾਈ ਲੱਖ ਤੋਂ ਵੱਧ ਮਾਸਕ ਬਣਾਏ ਹਨ। ਉਨ੍ਹਾਂ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੂੰ  ਇਸ ਚੰਗੇ ਕੰਮ ਨੂੰ ਹੋਰ ਚੜ੍ਹਦੀਕਲਾ ਨਾਲ ਜਾਰੀ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਾਸਕ ਬਣਾਉਣ ਸਮੇਂ  ਲੋੜੀਂਦੀਆਂ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ।    
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ੍ਰੀ ਮਹਿੰਦਰਾ ਨਾਥ ਪਾਂਡੇ ਨੇ ਅੱਜ ਕੋਵਿਡ ਨਾਲ ਸਬੰਧਤ ਚੰਗੇ ਕਾਰਜ ਕਰਨ ਵਾਲੀਆਂ ਦੇਸ਼ ਭਰ ਦੀਆਂ 28 ਆਈ.ਟੀ.ਆਈ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ, ਇਨ੍ਹਾਂ ਵਿਚੋਂ 6 ਆਈ.ਟੀ.ਆਈਜ਼ ਵਿਚੋਂ ਪੰਜਾਬ ਦੀਆਂ ਹਨ। ਕੇਂਦਰੀ ਮੰਤਰੀ ਨੇ ਮਾਸਕ ਬਣਾਉਣ ਲਈ ਪੰਜਾਬ ਦੀਆਂ ਆਈ.ਟੀ.ਆਈਜ਼ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਦਲਜੀਤ ਕੌਰ ਸਿੱਧੂ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਡਾਇਰੈਕਟਰ, ਆਈਟੀਆਈ ਰਾਜਪੁਰਾ, ਪਟਿਆਲਾ, ਮੋਗਾ, ਰੱਈਆ, ਐਸ.ਏ.ਐਸ.ਨਗਰ ਅਤੇ ਗਾਰਮੈਂਟ ਟੈਕਨਾਲੋਜੀ ਅੰਮ੍ਰਿਤਸਰ ਦੇ ਸਰਕਾਰੀ ਇੰਸਟੀਚਿਊਟ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੇ ਕੇਂਦਰੀ ਮੰਤਰੀ ਨਾਲ ਵੀਡੀਓ ਕਾਫਰੰਸਿੰਗ ਵਿੱਚ ਹਿੱਸਾ ਲਿਆ।    
ਸ੍ਰੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਲਿਖਕੇ ਕਿਹਾ ਹੈ ਕਿ ਉਹ ਆਈ ਟੀ ਆਈ ਦੇ ਵਿਦਿਆਰਥੀਆਂ ਤੋਂ ਮੁਫਤ  ਮਾਸਕ ਸਿਲਾਈ ਕਰਵਾ ਸਕਦੇ ਹਨ। ਵਰਮਾ ਨੇ ਅੱਗੇ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਮਾਸਕ ਬਣਾਉਣ ਲਈ ਕੱਚਾ ਮਾਲ ਦਾਨ ਰਾਹੀਂ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਸਿਲਾਈ ਸੇਵਾ ਦੇ ਰੂਪ ਵਿਚ ਕੀਤੀ ਜਾ ਰਹੀ ਹੈ ਅਤੇ ਮਾਸਕ ਮੁਫਤ ਵੰਡੇ ਜਾ ਰਹੇ ਹਨ।

Related posts

Leave a Reply