LATEST : ਸ਼ਾਹਪੁਰ ਕੰਡੀ ਬੈਰਾਜ ਡੈਮ ਤੋਂ 206 ਮੈਗਾਵਾਟ, ਰਣਜੀਤ ਸਾਗਰ ਡੈਮ ਪ੍ਰਾਜੈਕਟ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰੇਗਾ:  ਮੁੱਖ ਇੰਜੀਨੀਅਰ ਰਾਮ ਦਰਸ਼ਨ ਸਾਬਾ

ਸ਼ਾਹਪੁਰ ਕੰਡੀ ਬੈਰਾਜ ਡੈਮ ਤੋਂ 206 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ, ਉੱਥੇ ਹੀ ਰਣਜੀਤ ਸਾਗਰ ਡੈਮ ਪ੍ਰਾਜੈਕਟ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰੇਗਾ:  ਮੁੱਖ ਇੰਜੀਨੀਅਰ 
 ਦੇਸ਼ ਦੇ ਬਹੁ ਮੰਤਵੀ ਰਣਜੀਤ ਸਾਗਰ ਡੈਮ ਡੈਮ ਪ੍ਰਾਜੈਕਟ ਤੋਂ 32467 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ: ਮੁੱਖ ਇੰਜੀਨੀਅਰ 
ਪਠਾਨਕੋਟ,16 ਅਗਸਤ ( ਰਾਜਿੰਦਰ ਸਿੰਘ ਰਾਜਨ)
ਦੇਸ਼ ਦੇ ਬਹੁ ਮੰਤਵੀ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ 32467 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਸਰਕਾਰ ਨੂੰ ਹੁਣ ਤੱਕ 14309 ਕਰੋੜ ਰੁਪਏ ਦੀ ਬਿਜਲੀ ਉਤਪਾਦਨ ਤੋਂ ਆਮਦਨ ਹੋਈ ਹੈ। ਇਹ ਗੱਲ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਬੈਰਾਜ ਡੈਮ ਦੇ ਮੁੱਖ ਇੰਜੀਨੀਅਰ ਰਾਮ ਦਰਸ਼ਨ ਸਾਬਾ ਨੇ ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸੀਨੀਅਰ ਸੈਕੰਡਰੀ  ਸਕੂਲ, ਸ਼ਾਹਪੁਰ ਕੰਢੀ (ਪਠਾਨਕੋਟ) ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।  ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ ‘ਤੇ ਸਰਕਾਰ ਦਾ ਕੁੱਲ ਖਰਚਾ 3800 ਕਰੋੜ ਰੁਪਏ ਸੀ ਅਤੇ ਇਹ ਸਾਲ 2001 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦੁਆਰਾ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ।     
              
  ਇਸ ਦੇ ਨਾਲ ਹੀ ਇਸ ਡੈਮ ਪ੍ਰਾਜੈਕਟ ਦੀ ਦੂਜੀ ਇਕਾਈ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਇਸ ਦਾ ਨਿਰਮਾਣ ਸਾਲ 2022 ਵਿੱਚ ਮੁਕੰਮਲ ਹੋ ਜਾਵੇਗਾ।  ਇਸ ਪ੍ਰਾਜੈਕਟ ਦੇ ਨਿਰਮਾਣ ਨਾਲ ਜਿੱਥੇ ਸ਼ਾਹਪੁਰ ਕੰਡੀ ਬੈਰਾਜ ਡੈਮ ਤੋਂ 206 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ, ਉੱਥੇ ਹੀ ਰਣਜੀਤ ਸਾਗਰ ਡੈਮ ਪ੍ਰਾਜੈਕਟ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰੇਗਾ।  ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਰਕਾਰ ਨੂੰ ਸੈਰ -ਸਪਾਟੇ, ਮੱਛੀ ਪਾਲਣ, ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਕਰੋੜਾਂ ਰੁਪਏ ਦੀ ਵਾਧੂ ਸਾਲਾਨਾ ਆਮਦਨ ਪ੍ਰਾਪਤ ਹੋ ਰਹੀ ਹੈ, ਜਿਸ ਕਾਰਨ ਰਾਜ ਦਾ ਵਿਕਾਸ ਹੋ ਰਿਹਾ ਹੈ।ਇਸ ਦੇ ਨਾਲ ਹੀ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਮਹੱਤਵਪੂਰਨ ਕੰਮ ਕੀਤਾ ਜਾ ਰਿਹਾ ਹੈ।
 
ਹੜ੍ਹਾਂ ਨੂੰ ਕੰਟਰੋਲ ਕਰਨ ਅਤੇ ਪਾਣੀ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਲਈ ਪ੍ਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਨਿਰਮਾਣ ਨੂੰ ਪੂਰਾ ਕਰਨ ਲਈ 125 ਤੋਂ ਵੱਧ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਸੀ ਜਿਸ ਦੇ ਲਈ ਅਸੀਂ ਸਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਦੇ ਨਾਲ ਹੀ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁੱਖ ਇੰਜੀਨੀਅਰ ਆਰ ਡੀ ਸਾਬਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। 
 
ਇਸ ਮੌਕੇ ਐਸ ਈ ਹੈੱਡਕੁਆਰਟਰ ਨਰੇਸ਼ ਮਹਾਜਨ, ਐਸ ਈ ਐਡਮਿਨ ਜਨਕ ਰਾਜ ਡੋਗਰਾ, ਐਕਸੀਅਨ ਹੈਡਕੁਆਰਟਰ ਲਖਵਿੰਦਰ ਸਿੰਘ, ਐਕਸੀਅਨ ਹੈੱਡਕੁਆਰਟਰ ਵਿਕਾਂਤ ਆਨੰਦ, ਡਾ: ਆਕਾਸ਼ ਲੂਣਾ, ਡਾ: ਡੀ ਐਨ ਚੌਧਰੀ, ਡਾ: ਰਾਣੀ ਚੌਧਰੀ, ਐਕਸੀਅਨ ਐਮ ਐਮ ਗਿੱਲ, ਐਕਸੀਅਨ ਸੁਰਿੰਦਰ ਕੁਮਾਰ, ਐਸ ਡੀ ਓ ਹਰਭਜਨ ਸਿੰਘ, ਐਸ.ਡੀ.ਓ ਰਮਨਦੀਪ ਸਿੰਘ, ਪ੍ਰਿੰਸੀਪਲ ਮੋਨਿਕਾ ਸ਼ਰਮਾ ਆਦਿ ਹਾਜ਼ਰ ਸਨ।
 

Related posts

Leave a Reply